ਕੁਝ ਜਜ਼ਬਾਤ ਪੰਜਾਬ ਵੰਡ ਵੇਲੇ ਦੇ

ਹਰਵਿੰਦਰ ਸਿੰਘ ਰੁੜਕੀ

(ਸਮਾਜ ਵੀਕਲੀ)

ਆਹੀ ਕੁਝ ਸੀ ਸਰਿਆ,ਸਿਆਸਤਦਾਨਾਂ ਤੋਂ।
ਉਹੀ ਦਿਨ ਨੇ ਵਿਛੜੇ ਜਦ,
ਰਾਮ ਤੇ ਸਿੰਘ ਸੀ ਖਾਨਾਂ ਤੋਂ।

ਸਾਂਝਾ ਸੀ ਹਰ ਸੁਪਨਾ, ਕੱਠਾ ਪੀਣਾ ਖਾਣਾ ਸੀ।
ਸਾਂਝਾ ਸੀ ਪੰਜਾਬ ਉਦੋਂ, ਕੱਠਾ ਲੁੰਗ ਲਾਣਾ ਸੀ।
ਕਿੰਝ ਵੈਰੀ ਅਸੀਂ ਬਣਗੇ, ਆਪਣੇ ਭਾਈ ਜਾਨਾਂ ਤੋਂ।
ਉਹੀ ਦਿਨ ਨੇ ਵਿਛੜੇ ਜਦ ਰਾਮ ਤੇ ਸਿੰਘ ਸੀ ਖਾਨਾਂ ਤੋਂ…

ਉਧਰ ਉਰਦੂ ਰੋਵੇ,ਇਧਰ ਪੰਜਾਬੀ ਰੋਂਦੀ ਆ।
ਕੱਲਿਆਂ ਰੋ ਰੋ ਕੇ, ਦਾਦੀ ਦਰਦ ਲੁਕੋਂਦੀ ਆ।
ਕੀ ਖੱਟਿਆ ਅੱਡ ਹੋਕੇ,ਪੁੱਛ ਲਵੋ ਜ਼ੁਬਾਨਾਂ ਤੋਂ।
ਉਹੀ ਦਿਨ ਨੇ ਜਦ ਵਿਛੜੇ ਰਾਮ ਤੇ ਸਿੰਘ ਸੀ ਖਾਨਾਂ ਤੋ.

ਮੈਂ ਤਰਸਾਂ ਨਨਕਾਣੇ ਨੂੰ, ਉਹ ਤਰਸੇ ਅਜਮੇਰ ਸ਼ਰੀਫ਼ਾਂ ਨੂੰ।
ਦੱਸਾਂ ਕਿਵੇਂ ਮੈਂ ਸੱਜਣੋਂ,ਪਿੰਡੇ ਸਹੀਆਂ ਤਕਲੀਫਾਂ ਨੂੰ।
ਬਚ ਕੇ ਰਹਿਣਾ ਤੁਸੀਂ ਵੀ,ਬੈਠੇ ਸਾਡੇ ਵਿੱਚ ਸ਼ੈਤਾਨਾਂ ਤੋਂ।
ਉਹੀ ਦਿਨ ਨੇ ਜਦ ਵਿਛੜੇ ਰਾਮ ਤੇ ਸਿੰਘ ਸੀ ਖਾਨਾਂ ਤੋਂ.

ਕਰ ਕੋਸ਼ਿਸ਼ ਫੇਰ ਤੋਂ, ਮਿਲੀਏ ਛੱਡ ਈਰਖਾ ਤੇ ਸਾੜੇ ਨੂੰ।
ਚੰਗਾ ਚੰਗੇ ਨੂੰ ਕਹੀਏ, ਕਹੀਏ ਮਾੜਾ ਮਾੜੇ ਨੂੰ।
ਆ ਹਰਵਿੰਦਰਾ ਕਹੀਏ ਮੁਬਾਰਕ,ਬਚ ਕੇ ਬੇਈਮਾਨਾਂ ਤੋਂ।
ਉਹੀ ਦਿਨ ਨੇ ਜਦ ਵਿਛੜੇ ਰਾਮ ਤੇ ਸਿੰਘ ਸੀ ਖਾਨਾਂ ਤੋ

ਹਰਵਿੰਦਰ ਸਿੰਘ ਰੁੜਕੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬਾਬਾ ਇਲਤੀ ਦੀ ਅੱਖੀਂ ਦੇਖੀ ਵਿਸ਼ੇਸ਼ ਰਿਪੋਰਟ