ਖੈੜਾ ਦੋਨਾ ਨੇਡ਼ੇ ਝੁੱਗੀਆਂ ਦੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ

ਕੈਪਸ਼ਨ-ਖੈੜਾ ਦੋਨਾ ਝੁੱਗੀਆਂ ਵਿੱਚ ਕਰੋਨਾ ਦੇ ਸੈਂਪਲ ਲੈਂਦੇ ਹੋਏ ਸੀਐਚ ਉਤੇ ਨਾਲ ਪਰਗਟ ਸਿੰਘ ਬੱਲ ਤੇ ਹੋਰ

 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸਿਵਲ ਸਰਜਨ ਕਪੂਰਥਲਾ ਤੇ ਐੱਸ ਐੱਮ ਓ ਕਾਲਾ ਸੰਘਿਆਂ  ਰੀਟਾ ਤੇ ਦਿਸ਼ਾ ਨਿਰਦੇਸ਼ਾਂ ਤੇ ਮੈਡੀਕਲ ਅਧਿਕਾਰੀ ਇੰਚਾਰਜ ਭਾਣੋਲੰਗਾ ਡਾ ਗੁਣਤਾਸ਼ ਦੀ ਨਿਗਰਾਨੀ ਹੇਠ   ਖੈੜਾ ਦੋਨਾ ਝੁੱਗੀਆਂ   ਦੇ ਲੋਕਾਂ ਦੇ ਕੋਰੋਨਾ ਸੰਬੰਧੀ ਸੈਂਪਲ ਲੈ ਗਏ । ਇਸ ਦੌਰਾਨ ਡਾ ਗੁਣਤਾਸ ਨੇ ਦੱਸਿਆ ਕਿ   ਕੋਰੋਨਾ ਮਹਾਂਮਾਰੀ ਦਾ ਖ਼ਤਰਾ ਚਾਹੇ ਕਾਫ਼ੀ ਘਟਿਆ ਹੈ।

ਪ੍ਰੰਤੂ ਵਿਭਾਗ ਦੁਆਰਾ   ਸੁਰੱਖਿਆ ਦੇ ਮੱਦੇਨਜ਼ਰ ਕੋਰੋਨਾ ਦੇ ਟੈਸਟ ਜਾਰੀ ਰੱਖੇ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਵਧਾਈ ਗਈ ਹੈ।    ਇਸੇ ਹੀ ਲਡ਼ੀ ਤਹਿਤ ਖੈੜਾ ਦੋਨਾਂ ਦੀਆਂ ਝੁੱਗੀਆਂ ਅਤੇ ਹੋਰ ਆਸ ਪਾਸ ਦੇ ਖੇਤਰਾਂ ਵਿੱਚੋਂ ਵੀ   ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ  ।ਇਸ ਮੌਕੇ ਤੇ ਪਰਗਟ ਸਿੰਘ ਬੱਲ, ਏਐਨਐਮ ਮਨਜੀਤ ਕੌਰ ਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ।

Previous articleਸਿਆਲਾਂ ਦੀਆਂ ਧੂਣੀਆਂ
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨਮੰਤਰੀ ਦਾ ਪੁਤਲਾ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੀਤਾ ਪ੍ਰਦਰਸ਼ਨ