ਕਿਸਾਨ ਮੋਰਚਾ

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ

(ਸਮਾਜ ਵੀਕਲੀ)

ਕਿਰਤੀਆਂ ਦੇ ਘੋਲ ਵਿੱਚ ਜੁਟ ਪਿਆ ਜਹਾਨ ਸਾਰਾ
ਦਿੱਲੀਏ ਤੈਨੂੰ ਅਜੇ ਜਾਗ ਨਹੀਂ ਆਈ ਹੈ
ਕੁਦ ਪਏ ਨੇ ਛੋਟੇ—ਵੱਡੇ ਗੱਭਰੂ ਮਾਤਾਵਾਂ ਭੈਣਾਂ
ਉਨ੍ਹਾਂ ਵਿੱਚ ਕੋਈ—ਕੋਈ ਮਾਈ ਭਾਗੋ ਵੀ ਆਈ ਹੈ
ਕਈ ਦਿਨ ਬੀਤ ਗਏ ਲਲਕਾਰ ਮਈ ਘੋਲ ਵਿੱਚ
ਫਤਿਹ ਅਸੀਂ ਪਾਉਣੀ ਜਦੋਂ ਫਤਿਹ ਬੁਲਾਈ ਹੈ
ਥਾਂ—ਥਾਂ ਲੰਗਰ ਪੱਕੇ ਰਿਝਦੀਆਂ ਨੇ ਖੀਰਾਂ ਵੀਰੋ
ਗੁਰੂ ਨਾਨਕ ਜੀ ਦੇ ਜਨਮਦਿਨ ਦੀ ਸਾਰਿਆ ਨੂੰ ਵਧਾਈ ਹੈ
ਕਿਰਤੀਆਂ ਨੇ ਸਿਰਜਿਆ ਇਤਿਹਾਸ ਦਿੱਲੀ ਬਾਰਡਰ ਤੇ
ਕੰਬਦੇ ਨੇ ਅਹਿਲਕਾਰ ਕਰਨੇ ਕਾਨੂੰਨ ਰੱਦ
ਜਾਣ ਲਵੋ ਨਹੀਂ ਤਾਂ ਦਿੱਲੀ ਦੀ ਵਾਰੀ ਹੈ
ਦੇਸ਼ ਦਿਆ ਹਾਕਮਾ ਬਣਨਾ ਔਰੰਗਜੇ਼ਬ
ਹੁਣ ਜਨਤਾ ਸੁਤੀ ਨਹੀਂ ਜਾਗ ਪਈ ਲੋਕਾਈ ਹੈ
ਝੰਡੇ ਉਨ੍ਹਾਂ ਗੱਡਣੇ ਫਤਿਹ ਦੇ ਦਿੱਲੀ ਜਾ ਕੇ
ਜਾਣ ਲਵੋ ਇਸ ਵਿੱਚ ਪੂਰੀ ਸਚਾਈ ਹੈ
ਛਾਤੀ ਤਾਣ ਖੜੇ ਨੇ ਕਿਸਾਨ ਸਾਡੇ ਦਿਨੋਂ ਤੋਂ
ਵੇਖ—ਵੇਖ ਦਿੱਲੀ ਪਾਂਵਦੀ ਦੁਹਾਈ ਹੈ
ਲੋਕ ਘੋਲਾਂ ਵਿੱਚ ਹੁੰਦੀਆਂ ਔਕੜਾ ਬਥੇਰੀਆਂ
ਸੂਰਵੀਰਾਂ ਨੇ ਸਦਾ ਜਿੱਤ ਹੀ ਦਵਾਈ ਹੈ
ਜੋਰ ਸਾਰੇ ਲਾਂਵਦੇ ਨੇ ਆਪੋ—ਆਪਣਾ ਕਿਸਾਨ ਵੀਰੋ
ਦੇਖ ਲਈਏ ਕਿਸ ਨੂੰ ਮਿਲਦੀ ਵਡਿਆਈ ਹੈ
ਸੱਚ ਉਤੇ ਖੜ੍ਹਾ ਇਨਸਾਨ ਫਤਿਹ ਜੈ ਜਰੂਰ ਪਾਉਂਦਾ
ਫਤਿਹ ਵਿੱਚ ਜਾਣੋ ਸਾਡੀ ਸੱਭ ਦੀ ਭਲਾਈ ਹੈ।

ਪ੍ਰਿੰਸੀਪਲ
ਗੁਰਦਿਆਲ ਸਿੰਘ ਫੁੱਲ
ਗਗਨੌਲੀ, ਹੁਸਿ਼ਆਰਪੁਰ।
ਮੋਬਾਇਲ ਨੰ: 94177—80858

Previous articleਧੀਆਂ ਪੁੱਤਾਂ ਦਾ ਫ਼ਿਕਰ
Next articleਮਾਂ