ਮਾਂ

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ

(ਸਮਾਜ ਵੀਕਲੀ)

ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰੰਢੀ ਠੰਢੀ ਮਿੱਠੀ ਛਾਂ ਲੱਗਦੀ
ਮੈਨੂੰ ਗੋਦ ’ਚ ਬਿਠਾ ਕੇ ਜਦੋਂ ਦੁੱਧ ਹੈ ਪਿਲਾਉਂਦੀ
ਆਵੇ ਅਜਬ ਨਜਾਰਾ ਜਦੋਂ ਨੀਂਦ ਹੈ ਆਉਂਦੀ
ਸੌਂ ਜਾ ਮੇਰੇ ਬੀਬੇ ਲਾਲ ਇੰਝ ਰਹਿੰਦੀ ਕਰਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ ਠੰਢੀ ਮਿੱਠੀ ਛਾਂ ਲੱਗਦੀ।
ਹੋਵੇ ਪੁੱਤ ਜਦੋਂ ਜਵਾਨ ਮਾਂ ਖੁਸ਼ ਹੁੰਦੀ ਹੈ
ਆਪਣੇ ਸੁਪਨਿਆਂ ਦਾ ਸੰਸਾਰ ਉਹ ਹੀ ਬਣਾਉ਼ਂਦੀ ਹੈ
ਜਦੋਂ ਕਰੂਗਾ ਕਮਾਈ ਘਰ ’ਚ ਬਹਾਰ ਨੱਚਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ ਠੰਢੀ ਮਿੱਠੀ ਛਾਂ ਲੱਗਦੀ।
ਅੰਮ੍ਰਿਤ ਵੇਲਾ ਹੋਵੇ ਤਾਂ ਉਠਾਲ ਦਿੰਦੀ ਹੈ
ਪੀਣ ਲਈ ਦੁੱਧ ਦਾ ਗਲਾਸ ਫੜ੍ਹਾ ਦਿੰਦੀ ਹੈ
ਕਦੇ ਝਿੜਕਾ ਨਾ ਮਾਰੇ—ਪਿਆਰ ਤੇ ਸਤਿਕਾਰ ਰੱਖਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ ਠੰਢੀ ਮਿੱਠੀ ਛਾਂ ਲੱਗਦੀ।
ਕਾਲਜ ਭੇਜਣ ਲੱਗਿਆਂ ਰੱਖਦੀ ਖਿਆਲ ਪੂਰਾ ਹੈ
ਕਿਤੇ ਲੇਟ ਨਾ ਹੋ ਜਾਵੇ—ਟਾਈਮ ਪੂਰਾ ਹੈ
ਨਾਲੇ ਬੱਚੇ ਪਾਲਣੇ ਤੇ ਘਰ ਦਾ ਕੰਮਕਾਰ ਕਰਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ ਠੰਢੀ ਮਿੱਠੀ ਛਾਂ ਲੱਗਦੀ।
ਉਸਦੀ ਬਦੋਲਤ ਅੱਜ ਕੇਨੇਡਾ ਬੈਠਾ ਹਾਂ
ਜਿਨ੍ਹੀਆਂ ਦਿੱਤੀਆਂ ਦੁਆਂਵਾ ਸੰਭਾਲ ਬੈਠਾ ਹਾਂ
ਰੱਬਾ ਮਾਂਵਾਂ ਦੀਆਂ ਉਮਰਾਂ ਕਰੀਂ ਲੰਬੀਆਂ
ਮੇਰੇ ਮੁੱਖ ਤੋਂ ਇਹ ਦੁਆ ਫੱਬਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ ਠੰਢੀ ਮਿੱਠੀ ਛਾਂ ਲੱਗਦੀ
ਕੀ ਇਹ ਕਰਜ਼ ਮੈਂ ਉਤਾਰ ਦੇਵਾਂਗਾ?
ਆਪਣੀ ਮਾਂ ਨੂੰ ਬੁਢਾਪੇ ’ਚ ਸੰਭਾਲ ਲਵਾਂਗਾ
ਉਸਦੇ ਘਰ ਵਿੱਚ ਬੈਠਿਆਂ ਠੰਢੀ ਵਾ ਵੱਗਦੀ
ਮੈਨੂੰ ਮੇਰੀ ਮਾਂ ਰੱਬ ਲੱਗਦੀ
ਠੰਢੀ—ਠੰਢੀ ਮਿੱਠੀ ਛਾ ਲੱਗਦੀ।

ਪ੍ਰਿੰਸੀਪਲ:— ਗੁਰਦਿਆਲ ਸਿੰਘ ਫੁੱਲ
ਪਿੰਡ ਗਗਨੌਲੀ ਜਿਲ੍ਹਾ ਹੁਸਿ਼ਆਰਪੁਰ।
ਫੋਨ ਨੰ. 94177—80858

Previous articleਕਿਸਾਨ ਮੋਰਚਾ
Next articleਗਰੀਬ ਦਾ ਜਸ਼ਨ