ਕਿਸਾਨੀ ਸੰਘਰਸ਼ ਉੱਤੇ ਭਾਰੀ ਧੜੇਬੰਦੀ

ਸੋਨੂੰ ਮੰਗਲੀ

(ਸਮਾਜ ਵੀਕਲੀ)

ਇਕ ਵਾਰ ਕੋਈ ਸੰਤ  ਇਕ ਨਗਰ ਵਿੱਚ ਆਉਣੇ ਸਨ  । ਉਸ ਵਾਰੇ ਮਸ਼ਹੂਰ ਸੀ ਕਿ ਉਹ ਜਿਸ ਘਰ ਵਿੱਚ ਚਰਨ ਪਾਉਂਦੇ ਸਨ ਉਸ ਘਰੋਂ ਗਰੀਬੀ ਦੂਰ ਹੋ ਜਾਂਦੀ ਸੀ ।

ਨਗਰ ਨਿਵਾਸੀਆਂ ਵਲੋਂ ਬੇਨਤੀ ਕੀਤੀ ਗਈ ਕੇ ਸਾਡੇ ਘਰ ਚਰਨ ਪਾਵੋ । ਸੰਤ ਨੇ  ਕਿਹਾ .. ” ਨਗਰ ਬਹੁਤ ਵੱਡਾ ਹੈ ਮੇਰੇ ਕੋਲ਼ੋਂ ਹਰ ਘਰ ਵਿਚ ਜਾਇਆ ਨਹੀਂ ਜਾਣਾ .। ਇਕ ਮੈਂ ਘਰ ਕੋਲ਼ੋਂ ਲੰਘਣਾ ਹੈ ਜਿਸ ਘਰ ਵਿਚ ਸਭਤੋਂ ਵੱਧ ਸਾਫ਼ ਸਫਾਈ ਹੋਈ ਮੈਂ ਉਸ ਘਰ ਵਿੱਚ ਆਪਣੇ ਚਰਨ ਪਾਵਾਂਗਾ ..” ।

ਸਾਰੇ ਪਿੰਡ ਵਾਸੀਆਂ ਨੇ ਫਟਾ ਫੱਟ ਆਪੋ ਆਪਣੇ ਘਰਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ । ਹਰ ਘਰ ਇਕ ਦੂਜੇ ਤੋਂ ਸਾਫ਼ ਸੁਥਰਾ ਦਿਖਾਉਣ ਲਈ ਕੋਸ਼ਿਸ਼ਾਂ ਕਰਨ ਲੱਗਿਆ ।

ਉਸ ਪਿੰਡ ਵਿਚ ਇਕ ਘਰ ਕਾਫੀ ਗਰੀਬ ਸੀ । ਉਹਨਾਂ ਨੇ ਪੂਰਾ ਜੋਰ ਲਾਇਆ ਕਿ ਉਹਨਾਂ ਦਾ ਘਰ ਬਾਕੀ ਸਾਰੇ ਘਰਾਂ ਨਾਲੋਂ ਸਾਫ਼ ਸੁਥਰਾ ਦਿਖਾਈ ਦੇਵੇ ।

ਸਾਧੂ ਮਹਾਰਾਜ ਆਏ ਅਤੇ  ਪਿੰਡ ਦੇ ਬਾਹਰ ਬੈਠ ਗਏ  । ਪਿੰਡ ਵਾਸੀ ਉਡੀਕਣ ਲੱਗੇ ਕਿ ਕਿਸ ਦਿਨ ਉਹ ਨਗਰ ਵਿੱਚ ਗੇੜਾ ਮਾਰਨਗੇ ਅਤੇ ਉਹਨਾਂ ਦੀ ਸਫ਼ਾਈ ਦੇਖ ਉਹਨਾਂ ਦੇ ਘਰ ਆਉਣਗੇ ।  ਪਿੰਡ ਵਾਸੀ ਆਪੋ ਆਪਣੇ ਘਰਾਂ ਵਿੱਚ ਨਿਸ਼ਚਿਤ ਹੋਕੇ ਬੈਠ ਗਏ । ਉਸ ਗਰੀਬ ਘਰ ਨੂੰ ਪੂਰੀ ਆਸ ਸੀ ਕਿ ਉਹਨਾਂ ਦੀ ਸਫ਼ਾਈ ਸਭਤੋਂ ਵਧੀਆ ਹੈ ਸੰਤ ਸਿਰਫ ਉਹਨਾਂ ਘਰ ਆਉਣਗੇ ਅਤੇ ਉਹਨਾਂ ਦੀ ਗਰੀਬੀ ਕੱਟ ਦੇਣਗੇ ।

ਮਹੀਨਾ ਬੀਤਣ ਤੋਂ ਬਾਅਦ ਵੀ ਜਦੋਂ ਸੰਤ ਪਿੰਡ ਵਿਚ ਨਾ ਆਏ ਤਾਂ  ਉਸ ਘਰ ਵਾਲਿਆਂ ਨੇ ਇਹ ਜਾਨਣਾ ਚਾਹਿਆ ਕੇ ਸੰਤ ਜੀ ਪਿੰਡ ਵਿਚ ਕਿਉਂ ਨਹੀਂ ਆ ਰਹੇ । ਜਦੋਂ ਉਹਨਾਂ ਪਿੰਡੋਂ ਬਾਹਰ ਨਿਕਲ ਦੇ ਦੇਖਣਾ ਚਾਹਿਆ ਤਾਂ ਪਤਾ ਲੱਗਿਆ ਕਿ ਸੰਤ ਪਿੰਡ ਛੱਡ ਕੇ ਜਾ ਚੁੱਕੇ ਹਨ ।

ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸੰਤ ਪਿੰਡ ਨੇੜਿਓ  ਆਕੇ ਕਿਉਂ ਮੁੜ ਗਏ ?

ਕਿਉਂਕਿ ਪਿੰਡ ਵਾਸੀ ਆਪੋ ਆਪਣੇ ਘਰਾਂ ਦੀ ਸਫ਼ਾਈ ਕਰਨ ਵਿਚ ਇੰਨਾਂ ਰੁਝ ਗਏ ਕੇ ਉਹਨਾਂ ਨੂੰ ਇਹ ਧਿਆਨ ਹੀ ਨਹੀਂ ਰਿਹਾ ਹੈ ਕੇ ਉਹ ਆਪਣੇ ਘਰ ਦੀ ਸਫ਼ਾਈ ਦੌਰਾਨ ਨਿਕਲਣ ਵਾਲਾ ਕੂੜਾ ਕਰਕਟ ਪਿੰਡ ਦੇ ਬਾਹਰ ਇਕ ਥਾਂ ਇਕੱਠਾ ਕਰਨ ਦੀ ਜਗਾ । ਉਸ ਕੂੜੇ ਨੂੰ ਥਾਂ ਥਾਂ ਖਿਲਾਰ ਦਿੱਤਾ । ਘਰਾਂ ਦੀ ਸਫ਼ਾਈ ਤਾਂ ਹੋ ਗਈ ਸੀ ਪਰ ਪਿੰਡ ਦਾ ਆਲਾ ਦੁਆਲਾ ਬਹੁਤ ਜਿਆਦਾ ਗੰਦਾ ਹੋ ਗਿਆ ਸੀ । ਜਿਸ ਕਰਕੇ ਸੰਤ ਜੀ ਨੇ ਉਸ ਪਿੰਡ ਵਿਚ ਜਾਣ ਦੀ ਥਾਂ ਉਥੋਂ ਅੱਗੇ ਵਧ ਜਾਣ ਨੂੰ ਪਹਿਲ ਦਿੱਤੀ । ਪਰ ਹੁਣ ਪਿੰਡ ਵਾਸੀਆਂ ਕੋਲ ਪਛਤਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ।

ਧਿਆਨ ਸੋਚੀਏ ਕਿਤੇ ਕਿਸਾਨੀ ਸੰਘਰਸ਼ ਵਿੱਚ ਵੀ ਆਹੀ ਕੁਝ ਤਾਂ ਨਹੀਂ ਹੋ ਰਿਹਾ । ਆਪੋ ਆਪਣੇ ਧੜਿਆਂ ਨੂੰ ਉਭਾਰਨ ਦੇ ਚੱਕਰ ਵਿੱਚ , ਆਪਸੀ ਨਫਰਤ ਦਾ  ਕੂੜਾ ਸੰਘਰਸ਼ ਦੇ ਆਲ਼ੇ ਦੁਆਲੇ ਸੁੱਟਿਆ ਜਾ ਰਿਹਾ ਹੈ । ਆਪਣੇ ਆਪ ਨੂੰ ਜਿੱਤ ਦਾ ਸਿਹਰਾ ਦੇਣ ਦੀ ਹੋੜ ਵਿੱਚ ਜਿੱਤ ਬਿਲਕੁਲ ਨੇੜਿਓਂ ਆਕੇ ਨਾ ਮੁੜ ਜਾਵੇ । ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ ਦੀ ਇਹ ਆਪਸੀ ਖਿੱਚੋਤਾਣ ਕਿਤੇ ਕਿਸਾਨੀ ਘੋਲ ਨੂੰ ਭਾਰੀ ਨਾ ਪੈ ਜਾਵੇ ।

ਹੁਣ ਵੀ ਸਮਾਂ ਹੈ ਜੇ ਇਸ ਅੰਨੀ ਨਫਰਤ ਨੂੰ ਠੱਲ ਨਾ ਪਾਈ ਗਈ ਤਾਂ ਪਛਤਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਰਹਿਣਾ ।

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011 

Previous articleਗੁੜ੍ਹ ਅਤੇ ਸ਼ੱਕਰ ਦੀਆਂ ਘਲਾਹੜੀਆ ਚਲਾਉਣ ਵਾਲੇ ਕਿਸਾਨਾਂ ਨੂੰ ਸ਼ੁੱਧ ਅਤੇ ਸਹੀ ਗੁਣਵੱਕਤਾ ਦੀ ਸ਼ੱਕਰ ਅਤੇ ਗੁੜ੍ਹ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।
Next articleਜੁੱਗ-ਜੁੱਗ ਜੀਅ ਧੀਏ; 5 ਮਹੀਨੇ ਦੀ ਇਸ ਬੱਚੀ ਲਈ PM ਮੋਦੀ ਨੇ ਮੁਆਫ਼ ਕਰ ਦਿੱਤਾ 6 ਕਰੋੜ ਦਾ ਟੈਕਸ