ਲਫ਼ਜ਼ – ਏ – ਕਲਮ

(ਸਮਾਜ ਵੀਕਲੀ)

ਹਵਾਵਾਂ ਤੋਂ ਪੁੱਛਦਾ ਸੀ
ਉਸਦੇ ਘਰ ਦਾ ਪਤਾ
ਹੈਰਾਨੀ ਹੋਈ
‘ਗੁਆਂਢੀ ਹਾਂ ਅਸੀਂ ਤੁਹਾਡੇ ‘
ਜਦੋਂ ਉਸ ਨੇ ਕਹਿ ਦਿੱਤਾ।

ਸੌਖਿਆਂ ਨਹੀਂ ਮਿਲਦੇ ਮੁਕਾਮ
ਵਰਸਾਂ ਲੱਗ ਜਾਂਦੇ
ਕੰਡਿਆਂ ਤੋਂ ਫੁੱਲਾਂ ਤੱਕ ਦੇ ਸਫ਼ਰ ਨੂੰ ।

ਮੁੜ ਕਦੇ ਖੁੱਲ੍ਹ ਕੇ ਗੱਲ ਨਾ ਹੋਈ ਉਸ ਨਾਲ
ਸ਼ਾਇਦ ਪਹਿਲੀ ਮੁਲਾਕਾਤ ਵਿੱਚ ਹੀ
ਬਹੁਤ ਕੁਝ ਕਹਿ ਬੈਠਾ ਸੀ ਮੈਂ ।

ਮਸਰੂਫ਼ ਸੀ ਆਪਣੀ ਕਲਮ ਨਾਲ
ਕੋਈ ਆਉਂਦਾ – ਜਾਂਦਾ ਮਿਹਣਾ ਵੀ ਮਰ ਗਿਆ ।

ਕਿਸੇ ਦੀ ਮਜ਼ਬੂਰੀ ਇੱਛਾ ਨਹੀਂ ਹੋ ਸਕਦੀ
ਹੰਝੂਆਂ ਨਾਲ ਭਿੱਜੀ ਹੁੰਦੀ ਹੈ ਮਜ਼ਬੂਰੀ ।

ਰਸਤੇ ਦੇਖ ਲੈਣਾ
ਮੰਜ਼ਿਲ ਤੱਕ ਪਹੁੰਚਣਾ ਨਹੀਂ
ਕਈ ਤੂਫ਼ਾਨ ਆਉਂਦੇ ਨੇ
ਢਹਿ ਢੇਰੀ ਕਰਨ ਦੇ ਲਈ ।

ਸੂਰਤ ਭਾਵੇਂ ਕਿਹੋ ਜਿਹੀ ਹੋਵੇ
ਪਰ ਕਰਮ ਸਹੀ ਹੋਣੇ ਸ਼ੋਭਾ ਦਿੰਦੇ ਨੇ ।

ਕਿਸ ਨੂੰ ਕਹਾਂ ਕਸੂਰਵਾਰ ?
ਕਿਸ ਨੂੰ ਕਹਾਂ ਧੋਖੇਬਾਜ਼ ?
ਕਿਸ ਤੋਂ ਕਰਾਂ ਤੌਬਾ ?
ਜਦੋਂ ਮੁਕੱਦਰ ਹੀ ਸਿਤਮ ਢਾਹ ਦੇਵੇ ।

ਕਦੇ ਫੇਰ ਮਿਲਾਂਗੇ
ਕਹਿ ਕੇ ਉਹ ਤਾਂ ਚਲੇ ਗਏ
ਪਰ ਅਸੀਂ ਰਸਤੇ ਤੱਕਦੇ ਰਹੇ ।

                                                      ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਤਾਂ-ਧੀਆਂ ਦੀਆਂ ਲੋਹੜੀਆਂ
Next articleਪੰਜਾਬੀ ਲੋਕ ਨਾਇਕ ਦੀ ਤਲਾਸ਼ ਵਿੱਚ !