ਕਾਬੁਲ ਦੀ ਮਸਜਿਦ ’ਚ ਧਮਾਕਾ, 12 ਮੌਤਾਂ

ਕਾਬੁਲ (ਸਮਾਜ ਵੀਕਲੀ) : ਉੱਤਰੀ ਕਾਬੁਲ ਦੀ ਇਕ ਮਸਜਿਦ ਵਿਚ ਸ਼ੁੱਕਰਵਾਰ ਦੀ ਨਮਾਜ਼ ਮੌਕੇ ਹੋਏ ਬੰਬ ਧਮਾਕੇ ਵਿਚ 12 ਜਣੇ ਮਾਰੇ ਗਏ। ਮਸਜਿਦ ਦਾ ਇਮਾਮ ਵੀ ਮ੍ਰਿਤਕਾਂ ਵਿਚ ਸ਼ਾਮਲ ਹੈ। 15 ਜਣੇ ਜ਼ਖ਼ਮੀ ਵੀ ਹੋਏ ਹਨ। ਵੇਰਵਿਆਂ ਮੁਤਾਬਕ ਜਿਵੇਂ ਹੀ ਨਮਾਜ਼ ਸ਼ੁਰੂ ਹੋਈ ਬੰਬ ਫਟ ਗਿਆ। ਹਾਲੇ ਤੱਕ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਮਾਮ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਜ਼ਖ਼ਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਈਦ ਦੇ ਮੱਦੇਨਜ਼ਰ ਤਾਲਿਬਾਨ ਨੇ ਤਿੰਨ ਦਿਨ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੋਇਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਜ਼ਾ: ਕਰੋਨਾ ਨਾਲ ਜੂਝ ਰਹੇ ਹਸਪਤਾਲ ਹੁਣ ਜ਼ਖ਼ਮੀਆਂ ਨਾਲ ਭਰੇ
Next articleਯੂਕੇ: ਲੋਕਾਂ ਨੇ ਵਿਰੋਧ ਕਰ ਕੇ ਦੋ ਭਾਰਤੀਆਂ ਨੂੰ ‘ਆਜ਼ਾਦ’ ਕਰਵਾਇਆ