ਕਾਨਪੁਰ ਕਾਂਡ: ਜਾਚ ਕਮੇਟੀ ਵੱਲੋਂ ਬਿਕਰੂ ਪਿੰਡ ਦਾ ਦੌਰਾ

ਕਾਨਪੁਰ (ਸਮਾਜਵੀਕਲੀ) :  ਕਾਨਪੁਰ ਮੁਕਾਬਲੇ ਅਤੇ ਗੈਂਗਸਟਰ ਵਿਕਾਸ ਦੂਬੇ ਐਨਕਾਊਂਟਰ ਮਾਮਲੇ ਦੀ ਜਾਂਚ ਸਬੰਧੀ ਜਸਟਿਸ ਸ਼ਸ਼ੀਕਾਂਤ ਕਾਂਤ ਅਗਰਵਾਲ ਦੀ ਅਗਵਾਈ ਵਾਲੀ ਇੱਕ ਮੈਂਬਰੀ ਕਮੇਟੀ ਵੱਲੋਂ ਅੱਜ ਬਿਕਰੂ ਪਿੰਡ ਦਾ ਦੌਰਾ ਕੀਤਾ ਗਿਆ, ਜਿੱਥੇ ਹੋਏ ਹਮਲੇ ’ਚ ਪੁਲੀਸ ਦੇ 8 ਮੁਲਾਜ਼ਮ ਮਾਰੇ ਗਏ ਸਨ। ਅਗਰਵਾਲ ਨੇ ਕਾਨਪੁਰ ਨੇੜੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।

ਇੱਕ ਅਧਿਕਾਰਤ ਤਰਜਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਗੇੜਾ ਇੱਕ ਗੇੜਾ ਲਾਇਆ ਤੇ ਸਥਾਨਕ ਲੋਕਾਂ ਤੋਂ 3 ਜੁਲਾਈ ਨੂੰ ਵਾਪਰੀ ਘਟਨਾ ਤੋਂ ਇਲਾਵਾ ਵਿਕਾਸ ਦੂਬੇ ਦੇ ਖ਼ੌਫ਼ ਅਤੇ ਗ਼ੈਰਕਾਨੂੰਨੀ ਸਰਗਰਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਜਸਟਿਸ ਅਗਰਵਾਲ ਨੇ ਨਿਵਾਦਾ ਪਿੰਡ ਦਾ ਦੌਰਾ ਵੀ ਕੀਤਾ ਜਿੱਥੇ ਵਿਕਾਸ ਦੂਬੇ ਦੇ ਨੇੜਲੇ ਸਬੰਧੀ ਪ੍ਰੇਮ ਪ੍ਰਕਾਸ਼ ਅਤੇ ਅਤੁਲ ਦੂਬੇ ਪੁਲੀਸ ਨਾਲ ਮੁਕਾਬਲੇ ’ਚ ਮਾਰੇ ਗਏ ਸਨ।

Previous articleTurkish FM urges for withdrawal of Haftar forces in Libya
Next articlePutin, Erdogan discuss Hagia Sophia over telephone