ਲੰਡਨ (ਰਾਜਵੀਰ ਸਮਰਾ ) (ਸਮਾਜ ਵੀਕਲੀ) -ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਭਗੌੜੇ ਹੀਰਿਆਂ ਦੇ ਵਪਾਰੀ ਨੀਰਵ ਮੋਦੀ ਦੇ ਹੱਕ ਵਿਚ ਭਾਰਤ ਤੋਂ ਲਾਈਵ ਵੀਡੀਓ ਲਿੰਕ ਦੇ ਜ਼ਰੀਏ ਲੰਡਨ ਦੀ ਅਦਾਲਤ ਵਿਚ ਗਵਾਹੀ ਦਿੱਤੀ। ਕਾਟਜੂ ਨੇ ਭਾਰਤੀ ਨਿਆਂ ਪਾਲਕਾ ਨੂੰ ‘ਭ੍ਰਿਸ਼ਟ’ ਦੱਸਦਿਆਂ ਕਿਹਾ ਕਿ ਨੀਰਵ ਨੂੰ ਇਥੇ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲੇਗਾ। ਇਸ ਦੌਰਾਨ ਕਾਟਜੂ ਦੀ ਗਵਾਹੀ ਨੂੰ ਭਾਰਤੀ ਪੱਖ ਨੇ ਚੁਣੌਤੀ ਦਿੱਤੀ। ਇਸ ਉਪਰੰਤ ਪੰਜਦਿਨ ਦੀ ਸੁਣਵਾਈ ਦੇ ਆਖਰੀ ਦਿਨ ਜਸਟਿਸ ਸੈਮ ਅਲ ਗੂਜੀ ਨੇ ਗਵਾਹੀ ਸੁਣਨ ਬਾਅਦ ਮਾਮਲੇ ਦੀ ਸੁਣਵਾਈ 3 ਨਵੰਬਰ ਤੱਕ ਮੁਲਤਵੀ ਕਰ ਦਿੱਤੀ।
HOME ਕਾਟਜੂ ਨੇ ਨੀਰਵ ਮੋਦੀ ਦੇ ਹੱਕ ‘ਚ ਦਿੱਤੇ ਗਵਾਹੀ