ਯੂ. ਕੇ :ਲੈਸਟਰ ਦੇ ਫਾਲਕਨ ਸਕੂਲ ‘ਚ ਕਰੋਨਾ ਮਾਮਲੇ ਦੀ ਪੁਸ਼ਟੀ

ਲੰਡਨ  (ਰਾਜਵੀਰ ਸਮਰਾ ) (ਸਮਾਜ ਵੀਕਲੀ) –ਲੈਸਟਰ ਦੇ ਫਾਲਕਨ ਸਕੂਲ ਵਿਚ ਕਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਹੋਣ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਜਿਕਰਯੋਗ ਹੈ ਕਿ ਇੰਗਲੈਂਡ ਵਿਚ ਕੁਝ ਦਿਨ ਪਹਿਲਾਂ ਹੀ ਸਕੂਲ ਖੋਲ੍ਹੇ ਗਏ ਹਨ ਜੋ ਕਰੋਨਾਵਾਇਰਸ ਕਾਰਨ ਮਾਰਚ ਮਹੀਨੇ ਤੋਂ ਬੰਦ ਸਨ। ਫਾਲਕਨ ਪ੍ਰਾਇਮਰੀ ਸਕੂਲ ਵਿਚ ਅੱਜ ਕਰੋਨਾਵਾਇਰਸ ਦਾ ਕੇਸ ਆਉਣ ਬਾਅਦ ਸਕੂਲ ਸਟਾਫ ਨੇ ਕੁਝ ਬੱਚਿਆਂ ਨੂੰ ਏਕਾਂਤਵਾਸ ਵਿਚ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਇਕ ਕਰੋਨਾਵਾਇਰਸ ਪਾਜੀਟਿਵ  ਅਧਿਆਪਕ ਤੋਂ ਸੰਪਰਕ ਵਿਚ ਆਏ ਬੱਚਿਆਂ ਨੂੰ ਅਹਿਤੇਆਤ ਵਜੋਂ ਏਕਾਂਤਵਾਸ ਕੀਤਾ ਗਿਆ ਹੈ ਜਦਕਿ ਇ ਬੱਚਾ ਵੀ ਕਰੋਨਾਵਾਇਰਸ ਪਾਜੀਟਿਵ ਨਿਕਲਿਆ ਹੈ। ਫਾਲਕਨ ਸਕੂਲ ਦੀ ਹੈੱਡ ਟੀਚਰ ਜਸਬੀਰ ਮਾਨ ਨੇ ਦੱਸਿਆ ਕਿ ਹੰਬਰਸਟੋਨ ਸਥਿਤ ਸਕੂਲ ਜਿਥੇ

343 ਬੱਚੇ ਸਿਖਿਆ ਪ੍ਰਾਪਤ ਕਰਦੇ ਹਨ, ਦੇ 4 ਬੱਚਿਆਂ ਨੂੰ  ਬਿਮਾਰੀ ਤੋਂ ਪੀੜਤ ਮੰਨਿਆ ਗਿਆ । ਇਹ ਸਬੰਧ ਵਿੱਚ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਕਤ ਪੀੜਤ ਚਾਰੇ ਬੱਚਿਆਂ ਨੂੰ 22 ਸਤੰਬਰ ਤੱਕ ਆਪੋ ਆਪਣੇ ਘਰਾਂ ਵਿਚ ਏਕਾਂਤਵਾਸ ਰੱਖਣ  ਲਈ ਮਾਪਿਆਂ ਨੂੰ ਆਖ ਦਿੱਤਾ ਗਿਆ ਹੈ ਤਾਂ ਜੋ ਬਾਕੀ ਬੱਚੇ ਸੁਰੱਖਿਆ ਵਿਚ ਰਹਿਣ।  ਉਨ੍ਹਾਂ ਕਿਹਾ ਕਿ ਇਕ ਸਟਾਫ  ਮੈਂਬਰ ਦਾ ਕਰੋਨਾਵਾਇਰਸ ਟੈਸਟ ਪਾਜੀਟਿਵ ਨਿਕਲਿਆ ਹੈ ਜਿਸ ਕਾਰਨ ਸਕੂਲ ਸਟਾਫ ਨੇ ਜਰੂਰੀ ਕਦਮ ਚੁੱਕੇ ਹਨ।

ਜਸਬੀਰ ਮਾਨ ਮੁਤਾਬਕ ਸਾਰੇ ਸਟਾਫ ਨੂੰ ਆਪਸ ਵਿਚ ਅਤੇ ਬੱਚਿਆਂ ਤੋਂ ਦੋ ਮੀਟਰ ਦੀ ਦੂਰੀ ਰੱਖਣ ਦੀ ਹਿਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਚਾਰ ਸਾਲ ਦੇ ਬੱਚਿਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਸਟਾਫ ਨੂੰ ਘਰਾਂ ਵਿਚ ਰਹਿਣ ਅਤੇ ਸਫਾਈ ਰੱਖਣ ਲਈ ਆਖਿਆ ਗਿਆ ਹੈ।

Previous articleਅਮੀਰੀ ਦੀ ਖੁਸ਼ਬੂ
Next articleਕਾਟਜੂ ਨੇ ਨੀਰਵ ਮੋਦੀ ਦੇ ਹੱਕ ‘ਚ ਦਿੱਤੇ ਗਵਾਹੀ