ਕਾਂਗਰਸ ਵੱਲੋਂ ਰਾਜੀਵ ਹੱਤਿਆ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਦਾ ਵਿਰੋਧ

ਚੇਨਈ (ਸਮਾਜ ਵੀਕਲੀ) : ਤਾਮਿਲ ਨਾਡੂ ’ਚ ਕਾਂਗਰਸ ਨੇ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਸੱਤ ਦੋਸ਼ੀਆਂ ਦੀ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਸਿਆਸੀ ਪਾਰਟੀਆਂ ਦੀ ਇਹ ਮੰਗ ਮਨਜ਼ੂਰ ਨਹੀਂ ਹੈ। ਤਾਮਿਲ ਨਾਡੂ ’ਚ ਕਾਂਗਰਸ ਦੀ ਭਾਈਵਾਲ ਡੀਐੱਮਕੇ ਸਮੇਤ ਹੋਰ ਪਾਰਟੀਆਂ ਰਾਜੀਵ ਕਾਂਡ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੀਆਂ ਹਨ। ਇਕ ਦੋਸ਼ੀ ਏ ਜੀ ਪੇਰਾਰੀਵਾਲਾਨ ਦੀ ਸਜ਼ਾ ਮੁਆਫ਼ੀ ਬਾਰੇ ਅਰਜ਼ੀ ਰਾਜਪਾਲ ਕੋਲ ਬਕਾਇਆ ਪਈ ਹੈ। ਤਾਮਿਲ ਨਾਡੂ ਕਾਂਗਰਸ ਕਮੇਟੀ ਦੇ ਮੁਖੀ ਕੇ ਐੱਸ ਅਲਾਗਿਰੀ ਨੇ ਕਿਹਾ ਕਿ ਸਿਰਫ਼ ਨਿਆਂਪਾਲਿਕਾ ਨੂੰ ਹੀ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦਾ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਵੀ ਦੋਸ਼ੀ ਰਿਹਾਅ ਹੋਇਆ ਤਾਂ 25 ਸਾਲ ਜੇਲ੍ਹ ’ਚ ਬੰਦ ਰਹੇ ਸਾਰੇ ਹੱਤਿਆ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਮੰਗ ਉੱਠੇਗੀ।

Previous articleਯਸ਼ਵਰਧਨ ਕੁਮਾਰ ਸਿਨਹਾ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ
Next articleਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਸੁਰਜੇਵਾਲਾ