ਬਠਿੰਡਾ- ਅੱਜ ਸ਼ਹਿਰ ਦੇ ਵਾਰਡ ਨੰਬਰ 23 ਦੀ ਮੌਜੂਦਾ ਅਜ਼ਾਦ ਕੌਂਸਲਰ ਕਮਲੇਸ਼ ਮਹਿਰਾ ਤੇ ਉਸਦਾ ਪਤੀ ਰਾਜ ਮਹਿਰਾ ਨੇ ਵਿੱਤ ਮੰਤਰੀ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਤੋਂ ਖੁਸ਼ ਹੋ ਕੇ ਮੌਜੂਦਾ ਕੌਂਸਲਰ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਚੋਣ ਲੜ੍ਹਨ ਤੋਂ ਇਨਕਾਰ ਕਰਨ ਦੇ ਸਵਾਲ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਨਹੀਂ ਭੱਜ ਰਹੇ ਸਗੋਂ ਅਕਾਲੀ ਭੱਜ ਰਹੇ ਹਨ ਜਿੰਨ੍ਹਾਂ ਅਜੇ ਤਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਉਮੀਦਵਾਰਾਂ ਦੇ ਐਲਾਨ ਲਈ ਲੰਬੇ ਅਮਲ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਖੁਦ ਹੀ ਉਮੀਦਵਾਰ ਦਾ ਫ਼ੈਸਲਾ ਕਰਨਾ ਹੁੰਦਾ ਹੈ। ਡਰ ਦੇ ਮਾਰੇ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਐਲਾਨ ਰਿਹਾ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 40 ਦੀ ਕੌਂਸਲਰ ਬੀਬੀ ਛਿੰਦਰ ਕੌਰ ਸਿੱਧੂ ਅਤੇ ਵਾਰਡ ਨੰਬਰ 39 ਤੋਂ ਅਕਾਲੀ ਦਲ ਦੇ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।
INDIA ਕਾਂਗਰਸੀ ਨਹੀਂ ਅਕਾਲੀ ਬਠਿੰਡਾ ਤੋਂ ਭੱਜੇ: ਵਿੱਤ ਮੰਤਰੀ