ਕਾਂਗਰਸੀ ਆਗੂ ਪ੍ਰਿਥਵੀਰਾਜ ਚਵਾਨ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ

ਮੁੰਬਈ (ਸਮਾਜ ਵੀਕਲੀ) : ਆਮਦਨ ਕਰ ਵਿਭਾਗ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਪ੍ਰਿਥਵੀਰਾਜ ਚਵਾਨ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਸਾਬਕਾ ਮੰਤਰੀ ਨੇ ਇਹ ਜਾਣਕਾਰੀ ਅੱਜ ਖੁ਼ਦ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਨੋਟਿਸ ਦਾ ਰਸਮੀ ਤੌਰ ’ਤੇ ਜਵਾਬ ਦੇਣਗੇ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਵੱਲੋਂ ਆਮਦਨ ਕਰ ਵਿਭਾਗ ਰਾਹੀਂ ਮੈਨੂੰ ਇਕ ਨੋਟਿਸ ਭੇਜਿਆ ਗਿਆ ਹੈ। ਮੇਰਾ ਖ਼ਿਆਲ ਹੈ ਕਿ ਇਸੇ ਤਰ੍ਹਾਂ ਦਾ ਨੋਟਿਸ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ਼ਰਦ ਪਵਾਰ ਨੂੰ ਵੀ ਭੇਜਿਆ ਗਿਆ ਸੀ।’’ ਉਨ੍ਹਾਂ ਕਿਹਾ, ‘‘ਅਜਿਹੇ ਨੋਟਿਸ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭੇਜੇ ਗਏ ਹਨ। ਮੈਨੂੰ ਨਹੀਂ ਪਤਾ ਕਿ ਭਾਜਪਾ ਆਗੂਆਂ ਨੂੰ ਵੀ ਅਜਿਹੇ ਨੋਟਿਸ ਭੇਜੇ ਗਏ ਹਨ ਜਾਂ ਨਹੀਂ। ਮੈਨੂੰ ਇਕ ਨੋਟਿਸ ਭੇਜਿਆ ਗਿਆ ਹੈ ਅਤੇ ਮੈਂ ਇਸ ਦਾ ਉਸ ਤਰੀਕੇ ਨਾਲ ਰਸਮੀ ਜਵਾਬ ਦੇਵਾਂਗਾ।’’

Previous articleਬੰਗਲੂਰੂ ਦੰਗੇ: ਐੱਨਆਈਏ ਵੱਲੋਂ 43 ਥਾਵਾਂ ’ਤੇ ਛਾਪੇ
Next articleAvoid travelling to Delhi, NCR: Chandigarh administration