ਕਸ਼ਮੀਰ ਵਿੱਚ 79ਵੇਂ ਦਿਨ ਵੀ ਜਨਜੀਵਨ ’ਚ ਵਿਘਨ

ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਅੱਜ 79ਵੇਂ ਦਿਨ ਵੀ ਵਾਦੀ ਵਿੱਚ ਜਨਜੀਵਨ ਪ੍ਰਭਾਵਿਤ ਰਿਹਾ ਪਰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਭਾਰੀ ਆਵਾਜਾਈ ਰਹੀ ਪਰ ਵੱਡੇ ਪੱਧਰ ‘ਤੇ ਟ੍ਰੈਫਿਕ ਸ਼ਾਂਤ ਰਿਹਾ। ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨਾਂ ਦੇ ਬਰਾਬਰ ਰਹੀ ਤੇ ਦਫ਼ਤਰਾਂ ਵਿੱਚ ਹਾਲਾਤ ਆਮ ਵਾਂਗ ਰਹੇ।
ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਅਤੇ ਹੋਰ ਕਾਰੋਬਾਰੀ ਅਦਾਰੇ ਸਵੇਰੇ ਤੜਕੇ ਖੁੱਲ੍ਹ ਗਏ ਸਨ ਪਰ ਸਵੇਰੇ 11.00 ਵਜੇ ਦੇ ਕਰੀਬ ਉਨ੍ਹਾਂ ਆਪਣੇ ਸ਼ਟਰ ਹੇਠਾਂ ਉਤਾਰ ਦਿੱਤੇ। ਉਨ੍ਹਾਂ ਕਿਹਾ ਕਿ ਵਾਦੀ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਸਰਕਾਰੀ ਟਰਾਂਸਪੋਰਟ ਬੰਦ ਰਹੀ ਪਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਨਿਜੀ ਵਾਹਨਾਂ ਦੀ ਭਾਰੀ ਭੀੜ ਰਹੀ ਜਿਸ ਵਿੱਚ ਲਾਲ ਚੌਕ ਅਤੇ ਜਹਾਂਗੀਰ ਚੌਕ ਦਾ ਵਪਾਰਕ ਇਲਾਕਾ ਸ਼ਾਮਲ ਹੈ। ਨਿਜੀ ਵਾਹਨਾਂ ਦੀ ਭੀੜ ਕਾਰਨ ਕੁਝ ਥਾਵਾਂ ’ਚ ਜਾਮ ਰਿਹਾ। ਇਥੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ ਹੋਰ ਪੁਲੀਸ ਬਲ ਤਾਇਨਾਤ ਕਰਨਾ ਪਿਆ। ਸ਼ਹਿਰ ਦੇ ਬਟਮਾਲੂ ਇਲਾਕੇ ਵਿੱਚ ਰੇਹੜੀਆਂ ਫੜ੍ਹੀਆਂ ਵੀ ਲੱਗੀਆਂ। ਦੂਜੇ ਪਾਸੇ ਸੂਬਾ ਸਰਕਾਰ ਦੇ ਸਕੂਲ ਖੋਲ੍ਹਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ।

Previous articleਖਹਿਰਾ ਨੇ ਨਾਟਕੀ ਢੰਗ ਨਾਲ ਅਸਤੀਫ਼ਾ ਵਾਪਸ ਲਿਆ
Next articleਨੋਬੇਲ ਪੁਰਸਕਾਰ ਜੇਤੂ ਅਭਿਜੀਤ ਵੱਲੋਂ ਮੋਦੀ ਨਾਲ ਮੁਲਾਕਾਤ