ਕਸ਼ਮੀਰ ‘ਵਿਵਾਦਤ ਇਲਾਕਾ’: ਪਾਕਿ ਫ਼ੌਜ ਮੁਖੀ

(ਸਮਾਜਵੀਕਲੀ): ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਕਸ਼ਮੀਰ ‘ਵਿਵਾਦਤ ਇਲਾਕਾ’ ਹੈ ਅਤੇ ਉਸ ਦੇ ਦਰਜੇ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਪੂਰੀ ਫ਼ੌਜੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਜਨਰਲ ਬਾਜਵਾ ਨੇ ਇਹ ਟਿੱਪਣੀ ਕੰਟਰੋਲ ਰੇਖਾ ’ਤੇ ਪੂਨਾ ਸੈਕਟਰ ਦੇ ਦੌਰੇ ਮੌਕੇ ਕੀਤੀ ਜਿਥੇ ਉਨ੍ਹਾਂ ਜਵਾਨਾਂ ਨਾਲ ਈਦ ਮਨਾਈ। ਉਨ੍ਹਾਂ ਕਿਹਾ ਕਿ ਫ਼ੌਜ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਹ ਮੁਲਕ ਦੀਆਂ ਇੱਛਾਵਾਂ ਦੀ ਪੂਰਤੀ ਲਈ ਤਿਆਰ ਹੈ।
Previous articleਕਰੋਨਾ: ਪਹਿਲੀ ਜੂਨ ਤੋਂ ਸ਼ੁਰੂ ਨਹੀਂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ
Next articleਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ