(ਸਮਾਜ ਵੀਕਲੀ)
ਕੰਡੇ ਚੁਗਣੇ ਪੈ ਗਏ ਸੀ ਸੇਜ ‘ਤੋਂ।
ਉਹ ਕਵਿਤਾ ਢੂੰਡਦਾ ਸੀ ਮੇਜ਼’ ਤੋਂ।
ਦੁਨੀਆਂ ਦੀ ਹਰ ਸ਼ੈ ਖਰੀਦੀ ਗਈ
“ਮੈਂ ਤੇ ਤੂੰ” ਬਾਕੀ ਬਚੇ ਹਾਂ ਸ਼ੇਖ ‘ਤੋਂ।
ਨੱਚਣਾ ਪੈਂਦਾ ਹੈ ਜੀਵਨ ਮੰਚ ਤੇ..
ਕੌਣ ਕੱਢਦਾ ਹੈ ਦੁਆਨੀ ਜੇਬ’ਚੋਂ ?
ਦੋ ਦਿਨਾਂ ਤੋਂ ਰੋਟੀ ਹੋਈ ਨਾ ਨਸੀਬ
ਭਾਲਦਾ ਫਿਰਦਾ ਜੁਆਨੀ ਸੇਬ’ ਚੋਂ।
ਤੂੰ ਮੇਰੀ ਹੋਈ ਨਹੀਂ ਮੇਰਾ ਨਸੀਬ
ਢੂੰਡਦਾ ਦਾ ਸੀ ਮੈਂ ਤਾਂ ਤੈਨੂੰ ਦੇਵ ‘ਚੋਂ।
ਆ ਨਹੀਂ ਸਕਦਾ ਪਰ੍ਹਾਂ ਕਰ ਮੁੱਢ ਤੋਂ
ਮਾਰਦਾ ਮੈਨੂੰ ਕਿਉਂ ਆਪਣੇ ਹੇਜ ‘ਤੋਂ।
ਕਿੰਨੇ ਦਰਵਾਜ਼ੇ ਤੇ ਗੱਡੇ ਜੋੜ ‘ਤੇ
ਆਪਾਂ ਹੀ ਜੋੜੇ ਗਏ ਨਾ ਮੇਖ਼’ਤੋਂ।
ਫੇਰ ਮੇਰਾ ਭੁਰ ਗਿਆ ਸਾਰਾ ਖੇਸ਼
ਚਾਰ ਬੰਬਲ ਹੀ ਕਿਰੇ ਸੀ ਖੇਸ਼ ‘ਤੋਂ।
ਮਾਨ ਦਾ ਖੁਰ ਜਾਣਾ ਭਾਵੇਂ ਠੀਕ ਸੀ
ਖੁਰ ਗਈ ਪਰ ਤੂੰ ਅਸਾਡੇ ਲੇਖ ‘ਚੋਂ।
ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly