ਮਾਸੂਮ ਜਿੰਦਾਂ 

  ਸ਼ੁਕਰ ਦੀਨ ਕਾਮੀਂ
         (ਸਮਾਜ ਵੀਕਲੀ)
ਵਿੱਚ ਸਰਹਿੰਦ ਸੂਬੇ ਜ਼ੁਲਮ ਕਮਾਇਆ ਸੀ।
ਨਿੱਕੇ ਨਿੱਕੇ ਬੱਚਿਆਂ ਨੇਂ ਮੌਤ ਨੂੰ  ਵਿਆਹਿਆ ਸੀ।
ਕਿਥੇ ਤੇਰਾ ਰੱਬਾ ਓਦੋਂ ਗਿਆ ਸੀ ਕਾਨੂੰਨ।
ਤੁਰ ਗਈ ਜਹਾਨ ਵਿੱਚੋਂ ਜ਼ਿੰਦਾ ਦੋ ਮਾਸੂਮ।
ਵਕਤਾਂ ਦੇ ਹਾਕਮਾਂ ਨੇਂ ਕਸਰਾਂ ਨਹੀਂ ਛੱਡੀਆਂ।
ਸੂਰਮੇਂ ਝੁਕੇ ਨਾਂ ਭਾਵੇਂ ਧੋਣਾਂ ਗਈਆਂ ਵੱਡੀਆਂ।
ਸ਼ਹਾਦਤਾਂ ਦੇ ਵਾਲਾ ਸਿਰ ਚੜਿਆ ਜਨੂੰਨ।
ਤੁਰ ਗਈ ਜਹਾਨ ਵਿੱਚੋਂ ਜ਼ਿੰਦਾ ਦੋ ਮਾਸੂਮ।
ਉਮਰ ਨਿਆਣੀ ਚ ਵਡੇਰੇ ਦੁੱਖ ਸਹੇ ਨੇਂ।
ਜੂਝਦੇ ਮੈਦਾਨਾਂ ਚ ਅਖੀਰ ਤੱਕ ਰਹੇ ਨੇਂ।
ਸੁਣ ਕੁਰਬਾਨੀਆਂ ਨੂੰ ਖੌਲਦਾ ਏ ਖ਼ੂਨ।
ਤੁਰ ਗਈ ਜਹਾਨ ਵਿੱਚੋਂ ਜ਼ਿੰਦਾ ਦੋ ਮਾਸੂਮ।
ਖਾਇਆ ਨਾਂ ਤਰਸ ਖ਼ੂਨ ਧਰਤੀ ਤੇ ਡੋਲਤੇ।
ਬਿਨਾਂ ਹੀ ਕਸੂਰੋਂ ਹੀਰੇ ਮਿੱਟੀ ਵਿੱਚ ਰੋਲਤੇ।
ਕਹਿਰ ਵਰਤਾ ਕੇ ਕਿੰਝ ਮਿਲਿਆ ਸਕੂਨ।
ਤੁਰ ਗਈ ਜਹਾਨ ਵਿਚੋਂ ਜ਼ਿੰਦਾ ਦੋ  ਮਾਸੂਮ।
“ਖਾਨਾਂ”ਸਦਾ ਰਹਿਣੀਆਂ ਨੇਂ ਓਹਨਾਂ ਦੀ ਨਿਸ਼ਾਨੀਆਂ।
ਅੰਬਰਾਂ ਦੀ ਹਿੱਕ ਤੇ ਗਏ ਲਿਖ ਕੁਰਬਾਨੀਆਂ।
“ਕਾਮੀ ਵਾਲੇ” ਚੇਤੇ ਰੱਖਿਓ, ਚਿਹਰੇ ਮਜ਼ਲੂਮ।
ਤੁਰ ਗਈ ਜਹਾਨ ਵਿਚੋਂ ਜ਼ਿੰਦਾ ਦੋ  ਮਾਸੂਮ।
 ਸ਼ੁਕਰ ਦੀਨ ਕਾਮੀਂ ਖੁਰਦ 
       9592384393

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਹਣਾ ਪਰਿਵਾਰ
Next article ਮਾਂ ਬੋਲੀਏ ਪੰਜਾਬੀਏ