ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ

ਨਵੀਂ ਦਿੱਲੀ (ਸਮਾਜਵੀਕਲੀ): ਅਮਰੀਕਾ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਗਿਲਿਡ ਸਾਇੰਸਜ਼ ਨੇ ਆਪਣੀ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਵੇਚਣ ਦੀ ਇਜਾਜ਼ਤ ਲਈ ਭਾਰਤ ਦੇ ਕੇਂਦਰੀ ਫਾਰਮਾਸੂਟੀਕਲ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਰਜ਼ੀ ਦਿੱਤੀ ਹੈ। ਇਹ ਦਵਾਈ ਕੋਵਿਡ-19 ਦੇ ਇਲਾਜ ਵਿਚ ਅਹਿਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਡਰੱਗ ਪੇਟੈਂਟ ਕੰਪਨੀ ਨੇ ਰੇਮਡੇਸੀਵਿਰ ਲਈ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਐਨ ਦੇ ਸੰਬੰਧ ਵਿੱਚ ਅੰਕੜੇ ਪੂਰੇ ਕੀਤੇ ਹਨ।

ਸੂਤਰ ਨੇ ਦੱਸਿਆ, “ਕੰਪਨੀ ਨੇ ਐਂਟੀ-ਵਾਇਰਲ ਡਰੱਗ ਰੇਮਡੇਸੀਵਿਰ ਨੂੰ ਭਾਰਤੀ ਬਾਜ਼ਾਰ ਵਿਚ ਵੇਚਣ ਦੀ ਇਜਾਜ਼ਤ ਲਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੂੰ ਅਪੀਲ ਕੀਤੀ ਹੈ।” ਇਹ ਸੰਸਥਾ ਕੰਪਨੀ ਦੇ ਦਾਅਵੇ ਦਾ ਅਧਿਐਨ ਕਰੇਗੀ ਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਅੰਤਿਮ ਫੈਸਲਾ ਲਵੇਗੀ।’ ‘ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਨੇ ਹਸਪਤਾਲਾਂ ਵਿਚ ਦਾਖਲ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਵਰਤੋਂ ਲਈ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।

Previous articleਬਠਿੰਡਾ ’ਚ ਨੌਜਵਾਨ ਦਾ ਕਤਲ
Next articleProtect our Buddhist national heritage at Ayodhya