ਨਵੀਂ ਦਿੱਲੀ (ਸਮਾਜਵੀਕਲੀ) : ਦੇਸ਼ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਵਿਡ-19 ਦੇ ਸਭ ਤੋਂ ਵੱਧ 9,996 ਮਾਮਲੇ ਸਾਹਮਣੇ ਆਏ ਅਤੇ 357 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਵੀਰਵਾਰ ਸਵੇਰੇ 8 ਵਜੇ ਤੱਕ ਵਾਇਰਸ ਪੀੜਤ ਲੋਕਾਂ ਦੀ ਕੁੱਲ ਗਿਣਤੀ 2,86,579 ਹੋ ਚੁੱਕੀ ਹੈ ਤੇ ਕੁੱਲ 8,102 ਲੋਕਾਂ ਦੀ ਮੌਤ ਹੋ ਚੁੱਕੀ ਹੈ।