ਵੂਹਾਨ (ਚੀਨ) (ਸਮਾਜ ਵੀਕਲੀ) : ਕਰੋਨਾਵਾਇਰਸ ਦੀ ਪੈਦਾਇਸ਼ ਦਾ ਪਤਾ ਲਾਉਣ ਲਈ ਮੱਧ ਚੀਨ ਦੇ ਵੂਹਾਨ ਸ਼ਹਿਰ ’ਚ ਆਈ ਵਿਸ਼ਵ ਸਿਹਤ ਸੰਗਠਨ ਦੀ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਚੀਨੀ ਧਿਰ ਜਾਂਚ ’ਚ ਚੰਗੀ ਤਰ੍ਹਾਂ ਸਹਿਯੋਗ ਕਰ ਰਹੀ ਹੈ। ਟੀਮ ਦੇ ਮੈਂਬਰ ਪੀਟਰ ਡੈਸਜ਼ੈਕ ਨੇ ਬੀਤੇ ਦਿਨ ਵੂਹਾਨ ਵਿਸ਼ਾਣੂ ਵਿਗਿਆਨ ਸੰਸਥਾ ਦੇ ਉਪ ਨਿਰਦੇਸ਼ਕ ਸ਼ੀ ਜ਼ੈਂਗਲੀ ਸਮੇਤ ਮੁੱਖ ਮੁਲਾਜ਼ਮਾਂ ਨਾਲ ਹੋਈ ਮੁਲਾਕਾਤ ਦੀ ਸ਼ਲਾਘਾ ਕੀਤੀ। ਜ਼ੈਂਗਲੀ ਸਾਲ 2003 ’ਚ ਚੀਨ ’ਚ ਫੈਸਲੇ ‘ਸਾਰਸ’ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਡੈਸਜ਼ੈਕ ਨਾਲ ਕੰਮ ਕਰ ਚੁੱਕੇ ਹਨ। ਡੈਸਜ਼ੈਕ ਨੇ ਟਵੀਟ ਕੀਤਾ, ‘ਵੂਹਾਨ ਵਿਸ਼ਾਣੂ ਵਿਗਿਆਨ ਸੰਸਥਾ ਦੇ ਉਪ ਡਾਇਰੈਕਟਰ ਸ਼ੀ ਜ਼ੈਂਗਲੀ ਸਮੇਤ ਮੁੱਖ ਮੁਲਾਜ਼ਮਾਂ ਨਾਲ ਬਹੁਤ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਬਹੁਤ ਸੁਖਾਵੇਂ ਮਾਹੌਲ ’ਚ ਹੋਈ। ਇਸ ’ਚ ਕੁਝ ਅਹਿਮ ਸਵਾਲ-ਜਵਾਬ ਕੀਤੇ ਗਏ।’
HOME ਕਰੋਨਾ ਬਾਰੇ ਜਾਂਚ ’ਚ ਸਹਿਯੋਗ ਕਰ ਰਿਹਾ ਹੈ ਚੀਨ: ਡਬਲਿਊਐੱਚਓ