ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜੈ ਭੀਮ -ਜੈ ਭਾਰਤ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ 💐ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ💐 ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਤੇ ਆਧਾਰਿਤ ਦੇਸ਼ ਵਿਚ ਲੱਖਾਂ ਹੀ ਸਮਾਜਿਕ ਸੰਸਥਾਵਾਂ ਅਤੇ ਸੈਂਕੜੇ ਰਾਜਨੀਤਕ ਪਾਰਟੀਆਂ ਬਣੀਆਂ ਹੋਈਆਂ ਹਨ ਅਤੇ ਆਪਣੇ ਆਪਣੇ ਤਰੀਕੇ ਨਾਲ ਸਮਾਜ ਵਿਚ ਬਾਬਾ ਸਾਹਿਬ ਦੀ ਵਿਚਾਰਧਾਰਾ ਸਬੰਧੀ ਚੇਤਨਾ ਫੈਲਾਉਣ ਅਤੇ ਵਿਖਰੇ ਸਮਾਜ ਵਿਚ ਏਕਤਾ ਲਈ ਕੰਮ ਵੀ ਕਰ ਰਹੀਆਂ ਹਨ,ਪਰ ਸੰਵਿਧਾਨ ਅਤੇ ਲੋਕ ਤੰਤਰ ਵਿਰੋਧੀ ਤਾਕਤਾਂ ਸਮਾਜ ਅਤੇ ਸੰਗਠਨਾਂ ਨੂੰ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਆਪਣੇ ਸੌੜੇ ਸਿਆਸੀ ਹਿਤਾਂ ਲਈ ਗੁੰਮਰਾਹ ਕਰਕੇ ਸਾਡੇ ਵਿਚਕਾਰ ਵੰਡੀਆਂ ਪਾਉਣ ਅਤੇ ਪਾੜਾ ਹੋਰ ਵਧਾਉਣ ਦੇ ਆਪਣੇ ਮਨੋਰਥ ਵਿਚ ਹੁਣ ਤੱਕ ਸਫ਼ਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਹ ਉਹਨਾਂ ਦੀ ਕਾਮਯਾਬੀ ਇਸ ਲਈ ਨਹੀਂ ਕਿ ਉਹ ਸਾਡੇ ਤੋਂ ਜ਼ਿਆਦਾ ਤਾਕਤਵਰ ਹਨ , ਬਲਕਿ ਉਹ ਜਾਣਦੇ ਹਨ ਕਿ ਸਾਡਾ ਸਮਾਜ ਗਰੀਬ , ਮਜਬੂਰ ਅਤੇ ਵੰਡਿਆ ਹੋਇਆ ਹੈ ਅਤੇ ਉਹ ਸਾਡੀ ਇਸ ਵੱਡੀ ਕਮਜ਼ੋਰੀ ਦਾ ਵੱਡਾ ਫਾਇਦਾ ਉਠਾਉਂਦੇ ਹਨ। ਇਸ ਲਈ ਸਮਾਜ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸਮਾਜਿਕ ਅਤੇ ਰਾਜਨੀਤਿਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਆਪਣਾ ਰਾਜ ਭਾਗ ਸਥਾਪਤ ਕਰਨ ਲਈ ਸਮੇਂ ਦੀ ਮੰਗ ਹੈ ਕਿ ਸਮੁੱਚਾ ਸਮਾਜ ਹੇਠ ਲਿਖੀ ਅਪੀਲ ਤੇ ਗੌਰ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਏਕਤਾ ਦਾ ਸਬੂਤ ਦੇ ਕੇ ਆਪਣੀ ਤਾਕਤ ਦਾ ਇਜ਼ਹਾਰ ਕਰ ਸਕੀਏ।
1) ਜੇਕਰ ਅਸੀਂ ਅਨੂਸੂਚਿਤ ਜਾਤੀਆਂ/ਅਨੂਸੂਚਿਤ ਜਨ ਜਾਤੀਆਂ ਅਤੇ ਪਿੱਛੜੇ ਵਰਗਾਂ ਦੇ 💐ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਅਤੇ💐 ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸਿਧਾਂਤਾਂ/ਵਿਚਾਰਧਾਰਾ ਦੇ ਆਧਾਰ ਤੇ ਬਣੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਅਤੇ ਉਨ੍ਹਾਂ ਦੇ ਅਹੁਦੇਦਾਰਾਂ/ਲੀਡਰਾਂ ਦੇ ਹੱਕ ਵਿੱਚ ਗੱਲ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਪਰ ਉਹਨਾਂ ਦੇ ਖ਼ਿਲਾਫ਼ ਜੋ ਸਾਡੇ ਤੁਹਾਡੇ ਵਾਂਗ ਹੀ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਸਮਾਜਿਕ ਅਤੇ ਰਾਜਨੀਤਿਕ ਕੰਮ ਕਰ ਰਹੇ ਹਨ, ਘੱਟੋ ਘੱਟ ਉਹਨਾਂ ਦੀ ਨੁਕਤਾਚੀਨੀ ਅਤੇ ਉਨ੍ਹਾਂ ਦੇ ਖ਼ਿਲਾਫ਼ ਕੋਈ ਗੱਲ ਪਬਲਿਕਲੀ ਕਰਨ ਤੋਂ ਗ਼ੁਰੇਜ਼ ਕੀਤਾ ਜਾਵੇ, ਕਿਉਂਕਿ ਅਜਿਹਾ ਕਰਕੇ ਅਸਿੱਧੇ ਤੌਰ ਤੇ ਅਸੀਂ ਤੁਸੀਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੀ ਵੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਬਹੁਜੱਨ ਲਹਿਰ ਦੀ ਵੀ ਤੌਹੀਨ ਕਰਦੇ ਹਾਂ। ਆਪਣੇ ਹੀ ਸਮਾਜਿਕ ਅਤੇ ਰਾਜਨੀਤਿਕ ਅਹੁਦੇਦਾਰਾਂ ਅਤੇ ਲੀਡਰਾਂ ਦੇ ਖ਼ਿਲਾਫ਼ ਗੱਲ ਅਤੇ ਨੁਕਤਾਚੀਨੀ ਕਰਕੇ ਜਿੱਥੇ ਅਸੀਂ ਆਪਣੀਆਂ ਜੜ੍ਹਾਂ ਨੂੰ ਹੋਰ ਖੋਖਲਾ ਕਰਨ ਅਤੇ ਬਹੁਜੱਨ ਲਹਿਰ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੇ ਹਾਂ, ਉਸ ਦੇ ਨਾਲ ਨਾਲ ਸੰਵਿਧਾਨ ਅਤੇ ਲੋਕ ਤੰਤਰ ਵਿਰੋਧੀ ਤਾਕਤਾਂ ਦੇ ਹੱਥ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਾਂ, ਇਹ ਜਾਣਦੇ ਅਤੇ ਭਲੀ ਭਾਂਤ ਸਮਝਦੇ ਹੋਏ ਕਿ ਅਜਿਹਾ ਕਰਨਾ ਸਾਡੀ ਏਕਤਾ ਵਿੱਚ ਸਭ ਤੋਂ ਵੱਡਾ ਰੋੜਾ ਹੈ। ਇਸ ਲਈ ਨਿਮਰਤਾ ਸਹਿਤ ਅਪੀਲ ਹੈ ਕਿ ਅਗਾਂਹ ਤੋਂ ਆਪਣੇ ਸਮਾਜ ਦੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਦੀ ਪਬਲਿਕਲੀ ਨੁਕਤਾਚੀਨੀ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਨੇੜਤਾ ਵਧਾਈ ਜਾਵੇ ਤਾਂ ਕਿ ਅਸੀਂ ਸਮਾਜਿਕ ਮੁਦਿਆਂ ਤੇ ਇੱਕਜੁੱਟ ਨਜ਼ਰ ਆਈਏ। ਇਹ ਸਮਾਜਿਕ ਅਤੇ ਰਾਜਨੀਤਿਕ ਲਹਿਰ ਲਈ ਏਕਤਾ ਵੱਲ ਇੱਕ ਵੱਡਾ ਯੋਗਦਾਨ ਅਤੇ ਸਾਰਥਕ ਕਦਮ ਹੋਵੇਗਾ।
2) ਜਿਹਾ ਕਿ ਅਸੀਂ ਸਭ ਭਲੀਭਾਂਤ ਜਾਣਦੇ ਵੀ ਹਾਂ ਅਤੇ ਸਮਝਦੇ ਵੀ ਹਾਂ ਕਿ ਦੇਸ਼ ਵਿਚ ਕੋਈ ਵੀ ਰਾਜਨੀਤਿਕ ਪਾਰਟੀ ਇਕੱਲੇ ਆਪਣੇ ਦੱਮ ਤੇ ਜਾਂ ਬੱਲ ਬੁਤੇ ਤੇ ਨਾ ਤਾਂ ਲੋਕ ਸਭਾ ਵਿੱਚ ਅਤੇ ਨਾ ਹੀ ਵਿਧਾਨ ਸਭਾਵਾਂ ਵਿਚ ਚੋਣਾਂ ਲੜ ਕੇ ਸਰਕਾਰ ਬਣਾ ਸਕਦੀ ਹੈ। ਇਸ ਲਈ ਪੁਰਾਣੀਆਂ, ਵੱਡੀਆਂ ਅਤੇ ਤਾਕਤਵਰ ਪਾਰਟੀਆਂ ਵੀ ਛੋਟੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਨਾਲ ਲੈਕੇ ਹੀ ਚੋਣਾਂ ਵਿੱਚ ਜਾਣ ਨੂੰ ਤਰਜੀਹ ਦਿੰਦੀਆਂ ਹਨ। ਇਸ ਲਈ ਅਨੂਸੂਚਿਤ ਜਾਤੀਆਂ/ਅਨੂਸੂਚਿਤ ਜਨ ਜਾਤੀਆਂ ਅਤੇ ਪਿੱਛੜੇ ਵਰਗਾਂ ਦੀਆਂ ਬਾਬਾ ਸਾਹਿਬ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਪੰਜਾਬ ਵਿੱਚ ਪਹਿਲ ਕਰਦੇ ਹੋਏ ਕਿਸੇ ਨਾ ਕਿਸੇ ਪੈਮਾਨੇ ਅਤੇ ਯੋਜਨਾ ਦੇ ਤਹਿਤ ਉਪਰਲੇ ਪਹਿਰੇ ਵਿੱਚ ਕੀਤੀ ਅਪੀਲ ਅਨੁਸਾਰ ਆਪਣੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਦੀ ਨੁਕਤਾਚੀਨੀ ਬੰਦ ਕਰ ਕੇ ਵਿਰੋਧਤਾ ਨੂੰ ਘਟਾਉਣ ਅਤੇ ਨੇੜਤਾ ਵੱਲ ਵੱਧਣ ਦੀ ਅਪੀਲ ਤੇ ਪਹਿਰਾ ਦੇ ਕੇ ਰਾਜਨੀਤਿਕ ਦੁਰੀਆਂ ਨੂੰ ਵੀ ਘੱਟ ਕਰਨ ਵੱਲ ਵਧਣ ਬਾਰੇ ਸੋਚਣਾ ਵੀ ਸਮੇਂ ਦੀ ਮੰਗ ਹੈ, ਕਿਉਂਕਿ
ਛੋਟੀਆਂ ਛੋਟੀਆਂ ਰਾਜਨੀਤਕ ਪਾਰਟੀਆਂ ਰਾਂਹੀ ਅਸੀਂ ਕੁੱਝ ਵੀ ਹਾਸਲ ਨਹੀਂ ਕਰ ਪਾਵਾਂਗੇ। ਪਰ ਜੇਕਰ ਆਪਣੇ ਫਜ਼ੂਲ ਦੇ ਮੱਤ ਭੇਦ ਭੁਲਾ ਕੇ ਏਕਤਾ ਦਾ ਸਬੂਤ ਦਿੰਦੇ ਹੋਏ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਵਿਰੋਧਤਾ ਨੂੰ ਦਰ ਕਿਨਾਰੇ ਕਰਦੇ ਹੋਏ, ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜਿਕ ਅਤੇ ਰਾਜਨੀਤਿਕ ਨੇੜਤਾ ਵਧਾਉਂਦੇ ਹੋਏ ਜੇਕਰ ਇੱਕ ਹੋ ਕੇ ਚੋਣਾ ਦੇ ਮੈਦਾਨ ਵਿੱਚ ਉਤਰਾਗੇਂ ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਿੱਤ ਤੁਹਾਡੇ ਕਦਮ ਚੁੰਮੇਗੀ ਅਤੇ ਤੁਹਾਡੀ ਆਪਣੀ ਸਰਕਾਰ ਤੁਹਾਡੇ ਵੇਹੜੇ ਹੋਵੇਗੀ।ਤੁਹਾਡੀ ਆਪਣੀ ਸਰਕਾਰ ਬਨਣ ਤੇ ਹੀ ਤੁਸੀਂ ਸਮਾਜ ਦੀਆਂ ਗਰੀਬ ਅਤੇ ਲਾਚਾਰ ਬਹੁ ਬੇਟੀਆਂ ਤੇ ਰੋਜ਼ ਹੋ ਰਹੇ ਬੇਅਦਬੀ ,ਰੇਪ, ਬੇਰਹਿਮੀ ਨਾਲ ਕਤਲ ਅਤੇ ਅਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕਣ ਲਈ ਸਮਰੱਥ ਬਣ ਸਕੋਗੇ ਅਤੇ ਸੰਵਿਧਾਨ ਅਤੇ ਲੋਕ ਤੰਤਰ ਦੀ ਸੁਰੱਖਿਆ ਕਰਕੇ ਆਪਣੇ ਮੌਲਿਕ ਅਧਿਕਾਰਾਂ ਨੂੰ ਦੇਸ਼ ਵਿਚ ਇੱਨ ਬਿੱਨ ਲਾਗੂ ਕਰਕੇ ਗਰੀਬ ਅਤੇ ਪਿੱਛੜੇ ਸਮਾਜ ਨੂੰ ਸਨਮਾਨ ਅਤੇ ਸਮਾਨਤਾ ਦੇ ਆਧਾਰ ਤੇ ਸਮਾਜਿਕ,ਵਿਦਿਅਕ ਅਤੇ ਆਰਥਿਕ ਪੱਖੋਂ ਉਪੱਰ ਚੁੱਕ ਕੇ ਬਾਬਾ ਸਾਹਿਬ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੋਚ ਅਤੇ ਸੁਪਨੇ ਨੂੰ ਪੂਰਾ ਕਰਨ ਵੱਲ ਵਧਿਆ ਜਾ ਸਕੇ।
💐 ਸਾਥੀਓ ਆਓ 💐
ਵਿਰੋਧਤਾ ਤੋਂ ਗੂਰੇਜ਼ ਕਰੀਏ,
ਨੇੜਤਾ ਵਲ ਕਦਮ ਵਧਾਈਏ,
ਅੰਤ ਵਿੱਚ ਏਕਤਾ ਦੀ ਜਿੱਤ ਪਾਈਏ।
💐💐💐
ਸਤਿਕਾਰ ਸਹਿਤ।
ਚੌਧਰੀ ਖੁਸ਼ੀ ਰਾਮ
ਆਈ ਏ ਐਸ (ਰਿਟਾ) ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ(ਰਜਿ) ਪੰਜਾਬ


