ਕਰੋਨਾ ਦੌਰਾਨ ਘਰ ਬੈਠੇ ਡਾਕਟਰੀ ਸਲਾਹ ਲਈ ਈ-ਸੰਜੀਵਨੀ ਦੀ ਸਹੂਲਤ 9 ਤੋਂ 3 ਵਜੇਂ ਤੱਕ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ)  ਕੋਵਿਡ ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਦੀਆਂ ਘਰ ਬੈਠੇ ਸਿਹਤ ਸਬੰਧੀ ਸਲਾਹ ਲੈਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਈ- ਸੰਜੀਵਨੀ ਓ.ਪੀ.ਡੀ ਦੀ ਸਹੂਲਤ ਸਵੇਰੇ 9 ਵਜਦੇਂ ਤੋਂ ਸ਼ਾਮ 3 ਵਜੇਂ ਤੱਕ ਪ੍ਰਦਾਨ ਕੀਤੀ ਜਾ ਰਹੀ ਹੈ। ਈਸੰਜੀਵਨੀ ਓਪੀਡੀ ਦੇ ਨੋਡਲ ਅਫਸਰ ਡਿਪਟੀ ਮੈਡਿਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਇਸ ਸਹੂਲਤ ਰਾਹੀਂ ਹਰ ਤਰ੍ਹਾਂ ਦੇ ਮਾਹਿਰ ਡਾਕਟਰ ਜਿਵੇਂ ਕਿ ਗਾਈਨੀ, ਮਨੋਰੋਗ ਮਾਹਰ, ਸਪੈਸ਼ਲਿਸਟ ਡਾਕਟਰਾਂ ਦੀ ਸਲਾਹ ਘਰ ਬੈਠੇ ਹੀ ਲੋਕਾਂ ਨੂੰ ਉਪਲਬੱਧ ਕਰਵਾਈ ਜਾਂਦੀ ਹੈ ਜਿਸ ਨਾਲ ਨਾ ਸਿਰਫ ਲੋਕਾਂਦਾ ਸਮਾਂ ਤੇ ਪੈਸੇ ਦੀ ਬਚਤ ਹੁੰਦੀ ਹੈ ਸਗੋਂ ਹਸਪਤਾਲਾਂ ਵਿਚ ਵੀ ਭੀੜ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਈ-ਸੰਜੀਵਨੀ ਓ.ਪੀ.ਡੀ ਉਪਰ ਲਾਗ ਇਨ ਕਰਨਾ ਹੋਏਗਾ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਆਪਸ਼ਨ ਤੇ ਜਾ ਕੇ ਮਰੀਜ਼ ਨੂੰ ਆਪਣੀ ਜਾਣਕਾਰੀ ਤੇ ਫੋਨ ਨੰਬਰ ਦਰਜ ਕਰਵਾਉਣਾ ਹੁੰਦਾ ਹੈ। ਮਰੀਜ ਦੇ ਫੋਨ ਨੰਬਰ ਤੇ ਇੱਕ ਓ.ਟੀ.ਪੀ. ਜੈਨਰੇਟ ਹੋਏਗਾ ਜਿਸ ਨੂੰ ਸੇਵ ਕਰਨਾ ਹੋਏਗਾ। ਉਨ੍ਹਾਂ ਦੱਸਿਆ ਕਿ ਮਰੀਜ ਨੂੰ ਮਿਲੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋਵੇਗੀ ਅਤੇ ਮਰੀਜ ਨੂੰ ਈ-ਪ੍ਰੀਸਕ੍ਰਿਪਸ਼ਨ ਭੇਜੀ ਜਾਏਗੀ ਜਿਸ ਨੂੰ ਡਾਊਨਲੋਡ ਕਰ ਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ।
Previous articleਐਸ ਡੀ ਐਮ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਮਿਸ਼ਨ ਟੀਮ ਦੇ ਕੰਮ ਦਾ ਨਿਰੀਖਣ
Next articleKisan Sena warns of bigger protest if farm laws repealed