ਐਸ ਡੀ ਐਮ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਮਿਸ਼ਨ ਟੀਮ ਦੇ ਕੰਮ ਦਾ ਨਿਰੀਖਣ

8 ਜਨਵਰੀ ਨੂੰ ਲੱਖਣ ਕਲਾਂ ਵਿਖੇ ਲੱਗੇਗਾ ਡੈਪੋ ਕੈਂਪ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਿਤ ਸਬ ਡਿਵੀਜ਼ਨਲ ਮਿਸ਼ਨ ਟੀਮ ਦੇ ਕੰਮਕਾਜ ਦਾ ਅੱਜ ਐਸ ਡੀ ਐਮ ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਜਾਇਜ਼ਾ ਲਿਆ ਗਿਆ। ਮਿਸ਼ਨ ਟੀਮ ਦੇ ਪ੍ਰਮੁੱਖ ਮੈਂਬਰਾਂ ਡੀ ਐਸ ਪੀ ਕਪੂਰਥਲਾ ਤੇ ਭੁਲੱਥ, ਐਸ ਐਮ ਓ ਕਪੂਰਥਲਾ, ਨੋਡਲ ਅਫਸਰ ਦਿਮਾਗੀ ਸਿਹਤ, ਸੀ ਡੀ ਪੀ ਓ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ, ਜਨਰਲ ਮੈਨੇਜ਼ਰ ਜਿਲ੍ਹਾ ਉਦਯੋਗ ਕੇਂਦਰ, ਪਿ੍ਰੰਸੀਪਲ ਰਣਧੀਰ ਕਾਲਜ ਕਪੂਰਥਲਾ ਨੇ ਸ਼ਿਰਕਤ ਕੀਤੀ।

ਐਸ ਡੀ ਐਮ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੇਸਾਂ ’ਤੇ ਕੀਤੀ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ। ਇਸ ਤੋਂ ਇਲਾਵਾ ਓਟ ਕਲੀਨਿਕਾਂ, ਬੱਡੀ ਪ੍ਰੋਗਰਾਮ ਨੂੰ ਹੋਰ ਸਫਲਤਾਪੂਰਵਕ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਬਾਜਵਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਸੰਪਰਕ ਸਾਧਿਆ ਜਾਵੇ। ਇਸ ਲਈ ਉਨ੍ਹਾਂ ਕਿਹਾ ਕਿ ਆਨਲਾਇਨ ਤਰੀਕੇ ਰਾਹੀਂ ਉਪਲਬਧ ਪਲੇਟ ਫਾਰਮਾਂ ਤੇ ਸ਼ੋਸ਼ਲ ਸਾਇਟਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 8 ਜਨਵਰੀ 2021 ਨੂੰ ਪਿੰਡ ਲੱਖਣ ਕਲਾਂ ਵਿਖੇ ਡੈਪੋ ਮੁਹਿੰਮ ਤਹਿਤ ਕੈਂਪ ਲੱਗੇਗਾ ਜਿਸ ਵਿਚ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਭਾਗ ਲੈਣਗੇ।

Previous articleਰੂਹ ਨੂੰ ਕੰਬਾ ਦੇਣ ਵਾਲੀ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਬਾਰੇ ਜਾਣੋ
Next articleਕਰੋਨਾ ਦੌਰਾਨ ਘਰ ਬੈਠੇ ਡਾਕਟਰੀ ਸਲਾਹ ਲਈ ਈ-ਸੰਜੀਵਨੀ ਦੀ ਸਹੂਲਤ 9 ਤੋਂ 3 ਵਜੇਂ ਤੱਕ