ਕਰੋਨਾ: ਦੇਸ਼ ਵਿੱਚ ਇਕ ਦਿਨ ਦੌਰਾਨ ਰਿਕਾਰਡ 507 ਮੌਤਾਂ, ਕੁੱਲ ਮਰੀਜ਼ ਛੇ ਲੱਖ ਦੇ ਨੇੜੇ ਪੁੱਜੇ

ਨਵੀਂ ਦਿੱਲੀ (ਸਮਾਜਵੀਕਲੀ) :  ਕੋਵਿਡ -19 ਨਾਲ ਬੁੱਧਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ 507 ਮੌਤਾਂ ਤੋਂ ਬਾਅਦ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17,400 ਹੋ ਗਈ। ਇਸ ਦੌਰਾਨ, 18,653 ਨਵੇਂ ਕੇਸਾਂ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ 5,85,493 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਹੁਣ 2,20,114 ਵਿਅਕਤੀ ਇਲਾਜ ਅਧੀਨ ਹਨ ਅਤੇ 3,47,978 ਲੋਕ ਇਲਾਜ ਕਰਵਾ ਚੁੱਕੇ ਹਨ।

Previous articleਬਠਿੰਡਾ ’ਚ ਤੇਲ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ
Next articleਬੀਐੱਸਐੱਨਐੱਲ ਵੱਲੋਂ 4 ਜੀ ਅੱਪਗ੍ਰੇਡ ਟੈਂਡਰ ਰੱਦ