ਬੀਐੱਸਐੱਨਐੱਲ ਵੱਲੋਂ 4 ਜੀ ਅੱਪਗ੍ਰੇਡ ਟੈਂਡਰ ਰੱਦ

ਨਵੀਂ ਦਿੱਲੀ (ਸਮਾਜਵੀਕਲੀ) :  ਦੂਰ ਸੰਚਾਰ ਵਿਭਾਗ (ਡੀਓਟੀ) ਵੱਲੋਂ ਚੀਨੀ ਟੈਲੀਕਾਮ ਸਾਮਾਨ ਦੀ ਵਰਤੋਂ ਨਾ ਕਰਨ ਦੇ ਹੁਕਮ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਟਡ (ਬੀਐੱਸਐੱਨਐੱਲ) ਦੇ 4 ਜੀ ਅੱਪਗ੍ਰੇਡ ਲਈ ਟੈਂਡਰ ਰੱਦ ਕਰ ਦਿੱਤੇ ਗਏ ਹਨ।ਹੁਣ ਨਵਾਂ ਟੈਂਡਰ ਲਿਆਂਦਾ ਜਾਵੇਗਾ ਜਿਸ ਵਿਚ ਮੇਕ ਇਨ ਇੰਡੀਆ ਦੀ ਤਰਜੀਹ ‘ਤੇ ਜ਼ੋਰ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਸਰਕਾਰ ਨੇ ਬੀਐੱਸਐੱਨਐੱਲ ਨੂੰ 4 ਜੀ ਅਪਗ੍ਰੇਡ ਵਿੱਚ ਚੀਨੀ ਉਪਕਰਣਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ।

Previous articleਕਰੋਨਾ: ਦੇਸ਼ ਵਿੱਚ ਇਕ ਦਿਨ ਦੌਰਾਨ ਰਿਕਾਰਡ 507 ਮੌਤਾਂ, ਕੁੱਲ ਮਰੀਜ਼ ਛੇ ਲੱਖ ਦੇ ਨੇੜੇ ਪੁੱਜੇ
Next articleਅਕਾਲ ਤਖ਼ਤ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਸਿੱਖ ਇਕਜੁੱਟ ਹੋਣ: ਜਥੇਦਾਰ