ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ’ਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਲਾਗ ਦੇ 63,509 ਨਵੇਂ ਕੇਸ ਮਿਲਣ ਨਾਲ ਕੇਸਾਂ ਦੀ ਕੁੱਲ ਗਿਣਤੀ 72,39,389 ਹੋ ਗਈ ਹੈ। ਜਦਕਿ 63 ਲੱਖ ਤੋਂ ਵੱਧ ਲੋਕ ਇਸ ਲਾਗ ਤੋਂ ਹੁਣ ਤੱਕ ਉੱਭਰ ਵੀ ਚੁੱਕੇ ਹਨ। ਮਰੀਜ਼ਾਂ ਦੀ ਸਿਹਤਯਾਬੀ ਦਰ 87.05 ਬਣੀ ਹੋਈ ਹੈ।ਸਿਹਤ ਮੰਤਰਾਲੇ ਵੱਲੋਂ ਸਵੇੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਦੌਰਾਨ 730 ਸੱਜਰੀਆ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 1,10,586 ਤੱਕ ਪਹੁੰਚ ਗਿਆ ਹੈ। ਇਸੇ ਦੌਰਾਨ ਲਗਾਤਾਰ ਛੇਵੇਂ ਦਿਨ ਸਰਗਰਮ ਕੇਸਾਂ ਦੀ ਗਿਣਤੀ 9 ਲੱਖ ਤੋਂ ਹੇਠਾਂ ਰਹੀ। ਦੇਸ਼ ’ਚ ਹੁਣ ਤੱਕ ਕਰੋਨਾ ਦੇ 8,26,876, ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ 11.42 ਫ਼ੀਸਦੀ ਬਣਦੇ ਹਨ। ਹੁਣ ਤੱਕ 63,01,927 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ’ਚ ਕਰੋਨਾ ਮੌਤ 1.53 ਫ਼ੀਸਦੀ ਦਰਜ ਕੀਤੀ ਗਈ।