ਗੁਜਰਾਤ ਭਾਜਪਾ ਵਿਧਾਇਕ ਤੇ ਚਾਰ ਹੋਰਨਾਂ ਨੂੰ ਦੰਗਿਆਂ ਦੇ ਕੇਸ ’ਚ ਸਜ਼ਾ

ਜਾਮਨਗਰ (ਸਮਾਜ ਵੀਕਲੀ):ਗੁਜਰਾਤ ਦੀ ਕੋਰਟ ਨੇ ਭਾਜਪਾ ਵਿਧਾਇਕ ਰਾਘਵਜੀ ਪਟੇਲ ਤੇ ਚਾਰ ਹੋਰਨਾਂ ਨੂੰ ਸਾਲ 2007 ਵਿੱਚ ਜਾਮਨਗਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਕੀਤੇ ਦੰਗਾ ਫ਼ਸਾਦ ਤੇ ਉਜਾੜੇ ਨਾਲ ਸਬੰਧਤ ਕੇਸ ਵਿੱਚ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ, ਹਾਲਾਂਕਿ ਮੁਜਰਮਾਂ ਨੂੰ ਮਗਰੋਂ ਜ਼ਮਾਨਤ ਮਿਲ ਗਈ। ਸਹਾਇਕ ਸਰਕਾਰੀ ਵਕੀਲ ਰਾਮਸਿੰਹ ਭੂਰੀਆ ਨੇ ਕਿਹਾ ਕਿ ਜਾਮਨਗਰ ਦੇ ਧਰੋਲ ਵਿੱਚ ਪਹਿਲਾ ਦਰਜਾ ਜੁਡੀਸ਼ੀਅਲ ਮੈਜਿਸਟਰੇਟ ਐੱਚ.ਜੇ.ਜ਼ਾਲਾ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ ਸੀ।

Previous articleਕਰੋਨਾ: ਦੇਸ਼ ’ਚ ਕੇਸਾਂ ਦੀ ਗਿਣਤੀ 72 ਲੱਖ ਤੋਂ ਪਾਰ
Next articleShould brands succumb to cyber bullying?