ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਰੋਨਾਵਾਇਰਸ ਦੀ ਦਵਾਈ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ ਹੈ। ਬਾਇਡਨ ਨੇ ਪਹਿਲਾ ਟੀਕਾ ਲਗਵਾਉਣ ਤੋਂ ਚਾਰ ਹਫ਼ਤੇ ਬਾਅਦ ਅੱਜ ਨੇਵਾਰਕ ਵਿਚਲੇ ਹਸਪਤਾਲ ਵਿੱਚ ਫਾਈਜ਼ਰ ਬਾਇਓਐਨਟੈੱਕ ਦਾ ਦੂਜਾ ਟੀਕਾ ਲਗਵਾਇਆ। ਪਹਿਲੀ ਖੁਰਾਕ ਦਾ ਟੀਕਾ ਉਨ੍ਹਾਂ ਨੇ 21 ਦਸੰਬਰ 2020 ਨੂੰ ਲਗਵਾਇਆ ਸੀ। ਛੋਟੀਆਂ ਬਾਹਵਾਂ ਵਾਲੀ ਪੋਲੋ ਟੀ-ਸ਼ਰਟ ਪਹਿਨ ਕੇ ਟੀਕਾ ਲਗਵਾਉਣ ਪੁੱਜੇ ਬਾਇਡਨ ਨੇ ਆਪਣਾ ਕਾਲੇ ਰੰਗ ਦਾ ਮਾਸਕ ਲਹਿਰਾਉਂਦਿਆਂ ਅਮਰੀਕਾ ਦੇ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕੀਤਾ, ‘ਮੈਂ ਕੋਵਿਡ-19 ਦਵਾਈ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ ਹੈ।
HOME ਕਰੋਨਾਵਾਇਰਸ: ਬਾਇਡਨ ਨੇ ਦਵਾਈ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ