ਟਰੰਪ ਨੇ ਵਾਸ਼ਿੰਗਟਨ ਡੀਸੀ ’ਚ ਐਮਰਜੈਂਸੀ ਲਾਈ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਜਧਾਨੀ ਵਾਸ਼ਿੰਗਟਨ ਵਿਚ ਐਮਰਜੈਂਸੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਜੋਅ ਬਾਇਡਨ ਵੱਲੋਂ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਜਾਣਾ ਹੈ। ਸੰਘੀ ਏਜੰਸੀਆਂ ਨੇ ਹਲਫ਼ਦਾਰੀ ਸਮਾਰੋਹ ਵਾਸਤੇ ਖ਼ਤਰੇ ਦੀ ਚਿਤਾਵਨੀ ਜਾਰੀ ਕੀਤੀ ਹੈ। ਐਮਰਜੈਂਸੀ ਕਾਰਨ ਸਥਾਨਕ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ ਹੋਮਲੈਂਡ ਸਕਿਉਰਿਟੀ ਵਿਭਾਗ ਤੇ ਐਮਰਜੈਂਸੀ ਪ੍ਰਬੰਧਨ ਏਜੰਸੀ ਉਨ੍ਹਾਂ ਦੀ ਮਦਦ ਕਰੇਗੀ।

ਵਾਸ਼ਿੰਗਟਨ ਡੀਸੀ ਵਿਚ ਐਮਰਜੈਂਸੀ 24 ਜਨਵਰੀ ਤੱਕ ਲਾਗੂ ਰਹੇਗੀ। ਵਾਈਟ ਹਾਊਸ ਮੁਤਾਬਕ ਐਮਰਜੈਂਸੀ ਐਲਾਨਨਾਮੇ ਵਿਚ ਹੰਗਾਮੀ ਕਦਮ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਕਿ ਲੋਕਾਂ ਦੀ ਜਾਨ ਤੇ ਸੰਪਤੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਪਿਛਲੇ ਹਫ਼ਤੇ ਟਰੰਪ ਦੇ ਹਜ਼ਾਰਾਂ ਸਮਰਥਕ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਕੰਪਲੈਕਸ ਵਿਚ ਦਾਖ਼ਲ ਹੋ ਗਏ ਸਨ ਤੇ ਭੰਨ੍ਹ-ਤੋੜ ਦਾ ਯਤਨ ਕੀਤਾ ਸੀ। ਇਹ ਸਭ ਉਸ ਵੇਲੇ ਵਾਪਰਿਆ ਜਦ ਅਮਰੀਕੀ ਸੰਸਦ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ’ਤੇ ਮੋਹਰ ਲਾਉਣ ਦੀ ਸੰਵਿਧਾਨਕ ਪ੍ਰਕਿਰਿਆ ਨੂੰ ਅਮਲ ਵਿਚ ਲਿਆ ਰਹੀ ਸੀ। ਐਫਬੀਆਈ ਨੇ ਅਗਲੇ ਹਫ਼ਤੇ ਹੋਣ ਵਾਲੇ ਹਲਫ਼ਦਾਰੀ ਸਮਾਗਮ ਦੇ ਮੱਦੇਨਜ਼ਰ ਅਮਰੀਕਾ ਦੇ ਸਾਰੇ 50 ਰਾਜਾਂ ਤੇ ਵਾਸ਼ਿੰਗਟਨ ਵਿਚ ਹਥਿਆਰਾਂ ਨਾਲ ਲੈਸ ਲੋਕ ਵੱਲੋਂ ਰੋਸ ਮੁਜ਼ਾਹਰਿਆਂ ਦੀ ਚਿਤਾਵਨੀ ਜਾਰੀ ਕੀਤੀ ਹੈ।

Previous articleਗੁਟੇਰੇਜ਼ ਦੂਜੀ ਵਾਰ ਸਕੱਤਰ ਜਨਰਲ ਬਣਨ ਦੇ ਚਾਹਵਾਨ
Next articleਕਰੋਨਾਵਾਇਰਸ: ਬਾਇਡਨ ਨੇ ਦਵਾਈ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ