ਦੇਬੀ ਮਖਸੂਸਪੁਰੀ ਤੇ ਰੌਸ਼ਨ ਪ੍ਰਿੰਸ ਲੈ ਕੇ ਹਾਜ਼ਰ ਹੋਏ ‘ਲਾਰੇ 2’

ਫੋਟੋ: ਦੇਬੀ ਮਖਸੂਸਪੁਰੀ ਤੇ ਰੌਸ਼ਨ ਪ੍ਰਿੰਸ ਦੇ 'ਲਾਰੇ-2' ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਵਿਸ਼ਵ ਪ੍ਰਸਿੱਧ ਪ੍ਰਸਿੱਧੀ ਖੱਟਣ ਵਾਲੇ ਮਹਾਨ ਸ਼ਾਇਰ ਤੇ ਗੀਤਕਾਰ ਦੇਬੀ ਮਖਸੂਸਪੁਰੀ ਅਤੇ ਨਾਇਕ ਤੇ ਗਾਇਕ ਰੌਸ਼ਨ ਪ੍ਰਿੰਸ ਨਵਾਂ ਟਰੈਕ ‘ਲਾਰੇ-2’ ਲੈ ਕੇ ਪੰਜਾਬੀਆਂ ਦੀ ਕਚਿਹਰੀ ਵਿਚ ਪੇਸ਼ ਹੋਏ ਹਨ।

ਸ਼ੋਸ਼ਲ ਮੀਡੀਏ ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਇਸ ਟਰੈਕ ਨੂੰ ਡੀ ਐਮ ਐਂਡ ਮਨਜੀਤ ਗਿੱਲ ਯੂ  ਐਸ ਨੇ ਪੇਸ਼ ਕੀਤਾ ਹੈ। ਅੱਜ ਰਿਲੀਜ਼ ਹੋਣ ਵਾਲੇ ਇਸ ਟਰੈਕ ਨੂੰ ਦੇਬੀ ਮਖਸੂਸਪੁਰੀ ਤੇ ਰੌਸ਼ਨ ਪ੍ਰਿੰਸ ਨੇ ਸੰਯੁਕਤ ਰੂਪ ਵਿਚ ਗਾਇਆ ਹੈ। ਜਿਸ ਦੇ ਲੇਖਕ ਖ਼ੁਦ ਦੇਬੀ ਮਖਸੁਸਪੁਰੀ ਹਨ। ਸੰਗੀਤ ਪ੍ਰਿੰਸ ਘੁੰਮਣ ਦਾ ਹੈ ਅਤੇ ਵੀਡੀਓ ਆਰ ਸੁਆਮੀ ਦਾ ਹੈ। ਸ਼ੋਸ਼ਲ ਮੀਡੀਏ ਤੇ ਲਾਰੇ – 2 ਤੇ ਜਾਰੀ ਕੀਤੇ ਟੀਜਰ ਅਤੇ ਪੋਸਟਰ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ।

ਇਸ ਤੋਂ ਇਲਾਵਾ ਕਈ Àੁੱਚ ਕੋਟੀ ਦੇ ਕਲਾਕਾਰਾਂ ਨੇ ਇਸ ਟਰੈਕ ਦੀ ਪ੍ਰਮੋਸ਼ਨ ਲਈ ਕਮਰ ਕੱਸੀ ਹੈ। ਦੇਬੀ ਮਖਸੂਸਪੁਰੀ ਅਨੇਕਾਂ ਹੀ ਸੁਪਰ ਡੁਪਰ ਗੀਤ ਪੰਜਾਬੀਆਂ ਨੂੰ ਦੇ ਚੁੱਕੇ ਹਨ। ਆਸ ਹੈ ਇਸ ਟਰੈਕ ‘ਲਾਰੇ – 2’ ਨੂੰ ਵੀ ਸਰੋਤੇ ਪਲਕਾਂ ਦੀ ਛਾਂ ਕਰਦੇ ਦਿਲ ‘ਚ ਵਸਾਉਣਗੇ।

Previous article‘ਕਰੈਕ ਬੋਨ’ ਟਰੈਕ ਨਾਲ ਪ੍ਰੀਤ ਗੁਰਪ੍ਰੀਤ ਨੇ ਕੀਤਾ ਸੰਗੀਤਕ ਧਮਾਕਾ
Next articleਚੋਣ ਕਮਿਸ਼ਨਰ ਅਸ਼ੋਕ ਲਵਾਸਾ ਬਣੇ ਏਸ਼ੀਅਨ ਵਿਕਾਸ ਬੈਂਕ ਦੇ ਉਪ ਪ੍ਰਧਾਨ