ਕਰਾਸ ਨੇ ਥਲ ਸੈਨਾ ਤੇ ਹਵਾਈ ਸੈਨਾ ਲਈ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਹਿਲੀ ਖੇਪ ਦਿੱਤੀ

ਨਵੀਂ ਦਿੱਲੀ (ਸਮਾਜ ਵੀਕਲੀ) : ਕਲਿਆਣੀ ਰਾਫੇਲ ਐਡਵਾਂਸਡ ਸਿਸਟਮ(ਕੇਆਰਏਐਸ- ਕਰਾਸ) ਨੇ ਮੰਗਲਵਾਰ ਨੂੰ ਥਲ ਸੈਨਾ ਤੇ ਹਵਾਈ ਸੈਨਾ ਨੂੰ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਹਿਲੀ ਖੇਪ ਦਿੱਤੀ। ਕੰਪਨੀ ਨੇ ਆਉਣ ਵਾਲੇ ਸਾਲਾਂ ਵਿੱਚ ਥਲ ਸੈਲਾ ਅਤੇ ਹਵਾਈ ਸੈਨਾ ਨੂੰ 1000 ਤੋਂ ਵਧ ਮੱਧ ਦੂਜੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਿਆਰ ਕਰਕੇ ਦੇਣੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਮਿਜ਼ਾਈਲਾਂ ਨੂੰ ਅਗਲੇਰੀ ਪ੍ਰਣਾਲੀ ਨਾਲ ਜੋੜਨ ਲਈ ਭਾਰਤ ਡਾਇਨਾਮਿਕਸ ਲਿਮਟਿਡ ਨੂੰ ਸੌਂਪਿਆ ਜਾਵੇਗਾ।

Previous articleਬਰਤਾਨੀਆ: ਹਾਊਸ ਆਫ ਲਾਰਡਜ਼ ਵਿੱਚ ਭਾਰਤ ’ਚ ਆਜ਼ਾਦੀ ’ਤੇ ਪਾਬੰਦੀਆਂ ਬਾਰੇ ਚਰਚਾ
Next articleਸਰਕਾਰੀ ਬੈਂਕਾਂ ਦਾ ਨਿੱਜੀਕਰਨ ਵਿੱਤੀ ਸੁਰੱਖਿਆ ਨਾਲ ਸਮਝੌਤਾ