ਕੋਈ ਮੇਰਾ ਵੀ ਹੋਵੇਗਾ

(ਸਮਾਜ ਵੀਕਲੀ)

ਅੰਬਰਾਂ ਵਿੱਚ ਤਾਰਾ ਕੋਈ ਮੇਰਾ ਵੀ ਹੋਵੇਗਾ
ਲੱਗਾਂ ਜਿਸਨੂੰ ਪਿਆਰਾ ਕੋਈ ਮੇਰਾ ਵੀ ਹੋਵੇਗਾ

ਟਾਹਣੀ ‘ਚ ਬੈਠੇ ਪੰਛੀਆਂ ਨੂੰ ਨਾ ਡਿੱਗਣ ਦੇਵੇ
ਤਿਨਕੇ ਵਾਂਗ ਸਹਾਰਾ ਕੋਈ ਮੇਰਾ ਵੀ ਹੋਵੇਗਾ

ਇਸ਼ਕ ਵਿੱਚ ਅਮਰ ਹੋਇਆ ਨੂੰ ਜੱਗ ਪੂਜਦਾ
ਇੱਕ ਤਖਤ ਹਜ਼ਾਰਾ ਕੋਈ ਮੇਰਾ ਵੀ ਹੋਵੇਗਾ

ਸਾਗਰਾਂ ਦੀ ਗਹਿਰਾਈ ਦਾ ਤਾਂ ਅੰਦਾਜ਼ਾ ਨਹੀਂ
ਕਿਸੇ ਪੱਤਣ ਦਾ ਕਿਨਾਰਾ ਕੋਈ ਮੇਰਾ ਵੀ ਹੋਵੇਗਾ

ਵਕਤ ਤਾਂ ਚੰਗੇ ਚੰਗਿਆ ਦਾ ਵਕਤ ਬਦਲ ਦਿੰਦਾ
ਵਕਤ ਦਾ ਇੱਕ ਇਸ਼ਾਰਾ ਕੋਈ ਮੇਰਾ ਵੀ ਹੋਵੇਗਾ

ਚਲਦੇ ਰਹਿਣ ਨਾਲ ਹੀ ਪੈਂਡੇ ਘੱਟਦੇ ‘ਸੋਹੀ’
ਸਿਖਰਾਂ ਛੂਹਣ ਦਾ ਨਜ਼ਾਰਾ ਕੋਈ ਮੇਰਾ ਵੀ ਹੋਵੇਗਾ

ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ(ਧੂਰੀ) M-9217981404

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੂਟਿਆਂ ਦਾ ਲੰਗਰ ਲਾਇਆ
Next article*ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾਬੱਸੀ ‘ਚ ਸਜਾਇਆ ਨਗਰ ਕੀਰਤਨ*