ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਟੀ ਪੁਆਇੰਟ ਭੁਲਾਨਾ ਚ ਕੋਰੋਨਾ ਕਾਲ ‘ਚ ਕਰਫਿਊ ਦੇ ਦੌਰਾਨ ਦੁਕਾਨ ਖੋਲਕੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 1 ਦੁਕਾਨਦਾਰ ਖ਼ਿਲਾਫ਼ ਮੁਕੱਦਮਾਂ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਡੀ.ਸੀ ਕਪੂਰਥਲਾ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਸਬੰਧੀ ਰੇਲਵੇ ਸਟੇਸ਼ਨ ਹੂਸੈਨਪੁਰ ਗੇਟ ਨੰਬਰ -03 ਆਰ.ਸੀ.ਐਫ ਤੋਂ ਪਿੱਛੇ ਟੀ -ਪੁਆਇਂਟ ਭੁਲਾਣਾ ਪਹੁੰਚੀ ਤਾਂ ਸ਼ਾਮ ਕਰੀਬ 7 ਵੱਜ ਕੇ 10 ਮਿੰਟ ਤੇ ਨਿਰਮਲ ਕੁਮਾਰ ਪੁੱਤਰ ਸੋਮ ਨਾਥ ਵਾਸੀ ਗੁਰੂ ਨਾਨਕ ਨਗਰ ਸੈਦੋ ਭੁਲਾਣਾ ਕਰਿਆਨੇ ਦੀ ਦੁਕਾਨ ਖੋਲ ਕੇ ਬੈਠਾ ਸੀ। ਜੋ ਕਰਫਿਊ ਦੇ ਸਮੇ ਦੌਰਾਨ ਦੁਕਾਨ ਖੋਲਣ ਬਾਰੇ ਕੋਈ ਵੀ ਠੋਸ ਜਵਾਬ ਨਹੀ ਦੇ ਸਕਿਆ ਤੇ ਨਾ ਹੀ ਕੋਈ ਦਸਤਾਵੇਜ ਪੇਸ਼ ਕਰ ਸਕਿਆ। ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋ ਉਕਤ ਵਿਅਕਤੀ ਦੇ ਖਿਲਾਫ ਧਾਰਾ 188 ਸਮੇਤ 51 ਬੀ ਡਿਜਾਸਟਰ ਮੈਨਜਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।
HOME ਕਰਫਿਊ ਦੌਰਾਨ ਦੁਕਾਨ ਖੋਲ ਕੇ ਬੈਠੇ ਦੁਕਾਨਦਾਰ ਤੇ ਪੁਲਿਸ ਨੇ ਕੀਤਾ ਕੇਸ...