ਕਮਲ ਹਾਸਨ ਵੱਲੋਂ ਤਾਲਾਬੰਦੀ ਦਾ ਫ਼ੈਸਲਾ ਗਲਤ ਕਰਾਰ

ਚੇਨੱਈ (ਸਮਾਜਵੀਕਲੀ)  –  ਅਦਾਕਾਰ, ਫ਼ਿਲਮਸਾਜ਼ ਅਤੇ ਸਿਆਸਤਦਾਨ ਕਮਲ ਹਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖ ਕੇ ਕਰੋਨਾਵਾਇਰਸ ਖ਼ਿਲਾਫ਼ ਲੜਾਈ ਤਹਿਤ ਲਾਗੂ 21 ਰੋਜ਼ਾ ਦੇਸ਼ਵਿਆਪੀ ਤਾਲਾਬੰਦੀ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੱਤਾ ਹੈ।

ਸਿਆਸੀ ਪਾਰਟੀ ਮੱਕਲ ਨੀਧੀ ਮੱਈਅਮ ਦੇ ਸੰਸਥਾਪਕ ਕਮਲ ਹਾਸਨ ਨੇ ਟਵਿੱਟਰ ’ਤੇ ਪੱਤਰ ’ਚ ਲਿਖਿਆ, ‘ਸ੍ਰੀਮਾਨ, ਮੈਂ ਇਹ ਪੱਤਰ ਤੁਹਾਨੂੰ ਦੇਸ਼ ਦੇ ਇੱਕ ਜ਼ਿੰਮੇਵਾਰ ਪਰ ਨਿਰਾਸ਼ ਨਾਗਰਿਕ ਵਜੋਂ ਲਿਖ ਰਿਹਾ ਹਾਂ। ਮੈਂ 23 ਮਾਰਚ ਨੂੰ ਪਹਿਲੇ ਪੱਤਰ ’ਚ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਵੱਲ ਧਿਆਨ ਦਿੱਤਾ ਜਾਵੇ ਪਰ ਉਸ ਤੋਂ ਅਗਲੇ ਹੀ ਨੋਟਬੰਦੀ ਵਾਂਗ ਦਿਨ ਦੇਸ਼ ਨੂੰ ਤੁਰੰਤ ਸਖ਼ਤ ਤਾਲਾਬੰਦੀ ਦਾ ਐਲਾਨ ਸੁਣਨ ਨੂੰ ਮਿਲ ਗਿਆ। ਮੈਂ ਨੋਟਬੰਦੀ ਦੇ ਫ਼ੈਸਲੇ ਲਈ ਤੁਹਾਡੇ ’ਤੇ ਵਿਸ਼ਵਾਸ਼ ਕੀਤਾ ਸੀ ਪਰ ਸਮੇਂ ਨੇ ਸਾਬਤ ਕਰ ਦਿੱਤਾ ਕਿ ਮੈਂ ਗਲਤ ਸੀ। ਸਮਾਂ ਇਹ ਵੀ ਸਾਬਤ ਕਰ ਦੇਵੇਗਾ ਕਿ ਤੁਸੀਂ ਵੀ ਗਲਤ ਹੋ।’’

ਵਿਸ਼ਵ ’ਚ ਸਭ ਤੋਂ ਵੱਧ ਚਹੇਤੇ ਨੇਤਾ ਹੋਣ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਲਿਖਿਆ, ‘‘ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਨੋਟਬੰਦੀ ਵਾਲੀ ਗਲਤੀ ਦੁਬਾਰਾ ਵੱਡੇ ਪੱਧਰ ’ਤੇ ਹੋ ਰਹੀ ਹੈ।’’ ਹਾਸਨ ਅਨੁਸਾਰ ਨੋਟਬੰਦੀ ਦੌਰਾਨ ਵੀ ਲੋਕਾਂ ’ਚ ਗੁੱਸੇ ਦੀ ਲਹਿਰ ਫੁੱਟੀ ਸੀ ਅਤੇ ਹੁਣ ਵੀ ਉਹੀ ਕੁਝ ਵਾਪਰ ਰਿਹਾ ਹੈ।

Previous articleਸੀਬੀਐੱਸਈ ਵੱਲੋਂ ਦੀਕਸ਼ਾ ਤੇ ਈ-ਪਾਠਸ਼ਾਲਾ ਰਾਹੀਂ ਪੜ੍ਹਾਉਣ ਦਾ ਨਿਰਦੇਸ਼
Next articleਕਰੋਨਾ: ਲੁਧਿਆਣਾ ’ਚ ਮਰੀਜ਼ਾਂ ਦੀ ਗਿਣਤੀ 7 ਹੋਈ