ਐੱਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦੇ ਮਾਮਲੇ ’ਚ ਕੇਐੱਲਐੱਫ ਦੇ 8 ਅਤਿਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ

ਮੁਹਾਲੀ (ਸਮਾਜ ਵੀਕਲੀ) : ਐੱਨਆਈਏ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਅੱਠ ਅਤਿਵਾਦੀਆਂ ਖ਼ਿਲਾਫ਼ ਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਚਾਰਜਸ਼ੀਟ ਦਾਇਰ ਕੀਤੀ। ਪੰਜਾਬ ਵਿੱਚ ਅਤਿਵਾਦ ਨਾਲ ਲੜਨ ਵਾਲੇ ਸੰਧੂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਚਾਰਜਸ਼ੀਟ ਮੁਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖਲ ਕੀਤੀ ਗਈ ਹੈ। ਇਸ ਵਿੱਚ ਤਰਨਤਾਰਨ ਦੇ ਇੰਦਰਜੀਤ ਸਿੰਘ, ਗੁਰਦਾਸਪੁਰ ਦੇ ਸੁਖਰਾਜ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ ਅਤੇ ਸੁਖਮੀਤ ਪਾਲ ਸਿੰਘ, ਰਵਿੰਦਰ ਸਿੰਘ, ਅਕਾਸ਼ਦੀਪ ਅਰੋੜਾ ਅਤੇ ਲੁਧਿਆਣਾ ਦੇ ਜਗਰੂਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ
Next articleਭਾਰਤ ਨੇ 47 ਦੇਸ਼ਾਂ ਨੂੰ ਆਪਣੇ ਨਾਲੋਂ ਘੱਟ ਕੀਮਤ ’ਤੇ ਕਰੋਨਾ ਵੈਕਸਿਨ ਭੇਜੀ