ਭਾਰਤ ਨੇ 47 ਦੇਸ਼ਾਂ ਨੂੰ ਆਪਣੇ ਨਾਲੋਂ ਘੱਟ ਕੀਮਤ ’ਤੇ ਕਰੋਨਾ ਵੈਕਸਿਨ ਭੇਜੀ

ਮੁੰਬਈ (ਸਮਾਜ ਵੀਕਲੀ) : ਕਰੋਨਾ ਵੈਕਸਿਨ ਬਣਾਉਣ ਵਾਲੀਆਂ ਦੋ ਕੰਪਨੀਆਂ ਵੱਲੋਂ ਭਾਰਤ ਵਾਸੀਆਂ ਲਈ ਤਾਂ ਪਹਿਲੀ ਮਈ ਤੋਂ ਟੀਕਾਕਰਨ ਲਈ ਵੱਧ ਕੀਮਤਾਂ ਤੈਅ ਕੀਤੀਆਂ ਗਈਆਂ ਹਨ ਜਦਕਿ ਭਾਰਤ ਵਲੋਂ ਹੋਰ ਦੇਸ਼ਾਂ ਨੂੰ ਆਪਣੇ ਨਾਲੋਂ ਕਿਤੇ ਸਸਤੀ ਕਰੋਨਾ ਵੈਕਸਿਨ ਡੋਜ਼ ਭੇਜੀ ਗਈ ਹੈ। ਨਾਗਪੁਰ ਦੇ ਸਮਾਜ ਸੇਵੀ ਤੇ ਵਕੀਲ ਵਲੋਂ ਆਰਟੀਆਈ ਰਾਹੀਂ ਹਾਸਲ ਕੀਤੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਭਾਰਤ ਨੇ 47 ਦੇਸ਼ਾਂ ਨੂੰ ਭਾਰਤ ਤੋਂ ਕਿਤੇ ਘੱਟ ਮੁੱਲ ’ਤੇ ਕਰੋਨਾ ਵੈਕਸਿਨ ਬਰਾਮਦ ਕੀਤੀ ਹੈ।

ਕੇਂਦਰੀ ਮੰਤਰਾਲੇ ਦੇ ਅੰਡਰ ਸੈਕਟਰੀ ਅਰੁਨ ਕੁਮਾਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਸਪਲਾਈ ਦਾਨ ਤੇ ਠੇਕੇ ਦੇ ਆਧਾਰ ’ਤੇ ਕੀਤੀ ਗਈ। ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ 200 ਰੁਪਏ ਪ੍ਰਤੀ ਡੋਜ਼ ਤੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਵਲੋਂ 295 ਰੁੁਪਏ ਪ੍ਰਤੀ ਡੋਜ਼ ਦੇ ਆਧਾਰ ’ਤੇ ਦੂਜੇ ਦੇਸ਼ਾਂ ਨੂੰ ਕਰੋਨਾ ਵੈਕਸਿਨ ਦੀ ਸਪਲਾਈ ਕੀਤੀ ਗਈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਕਰੋਨਾ ਵੈਕਸਿਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਪਹਿਲੀ ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਦੀਆਂ ਕੀਮਤਾਂ ਵਿਚ ਕਟੌਤੀ ਕਰਨ ਲਈ ਕਿਹਾ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦੇ ਮਾਮਲੇ ’ਚ ਕੇਐੱਲਐੱਫ ਦੇ 8 ਅਤਿਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ
Next articleਮਰਨ ਵਾਲਿਆਂ ਦੇ ਅੰਕੜਿਆਂ ’ਤੇ ਬਹਿਸ ਨਾਲ ਮਰਨ ਵਾਲੇ ਵਾਪਸ ਨਹੀਂ ਆਉਣਗੇ: ਖੱਟਰ