ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਸਿੱਧੂ ਉਨ੍ਹਾਂ ਖਿਲਾਫ਼ ਪਟਿਆਲਾ ਤੋਂ ਚੋਣ ਲੜਨ ਦੀ ਹਿੰਮਤ ਦਿਖਾਉਣ, ਇਸ ਨਾਲ ਉਸ ਦੀ ਜਨਰਲ ਜੇ ਜੇ ਸਿੰਘ ਵਾਂਗ ਜ਼ਮਾਨਤ ਜ਼ਬਤ ਹੋ ਜਾਵੇਗੀ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੋਟਕਪੂਰਾ ਪੁਲੀਸ ਫਾਇਰਿੰਗ ਵਿਚ ਸਿਟ ਦੀ ਜਾਂਚ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜੇ ਸਿੱਧੂ ਨੂੰ ਉਸ (ਕੈਪਟਨ) ਦੀ ਸਰਕਾਰ ਚਲਾਉਣ ਦੀ ਕਾਬਲੀਅਤ ਵਿਚ ਸ਼ੱਕ ਹੈ ਤਾਂ ਉਹ ਉਨ੍ਹਾਂ ਖਿਲਾਫ ਪਟਿਆਲਾ ਤੋਂ ਚੋਣ ਲੜਨ ਦੀ ਹਿੰਮਤ ਕਰਨ।

ਇਸ ਨਾਲ ਸਿੱਧੂ ਦੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਇਸ ਤੋਂ ਪਹਿਲਾਂ ਕੈਪਟਨ ਤੋਂ ਇਹ ਪੁੱਛਿਆ ਗਿਆ ਸੀ ਕਿ ਨਵਜੋਤ ਸਿੱਧੂ ਅੱਜ ਕੱਲ੍ਹ ਪਟਿਆਲਾ ਵਿਚ ਕਾਫੀ ਸਰਗਰਮ ਹੈ ਤੇ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਦੀ ਪਤਨੀ ਪਟਿਆਲਾ ਦਿਹਾਤੀ ਤੋਂ ਚੋਣ ਲੜ ਸਕਦੀ ਹੈ। ਇਸ ਦੇ ਜਵਾਬ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਉਸ ਦਾ ਟੀਚਾ ਸਿਰਫ ਇਨਸਾਫ ਲਈ ਲੜਾਈ ਲੜਨਾ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ।

Previous articleਪਟਿਆਲਾ: ਕਰੋਨਾ ਕਾਰਨ ਰਾਜਿੰਦਰਾ ਹਸਪਤਾਲ ’ਚ 37 ਮੌਤਾਂ, ਫੌਜ ਤਾਇਨਾਤ
Next articleਐੱਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦੇ ਮਾਮਲੇ ’ਚ ਕੇਐੱਲਐੱਫ ਦੇ 8 ਅਤਿਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ