ਚੰਡੀਗੜ੍ਹ, (ਸਮਾਜਵੀਕਲੀ) : ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤ ਅਭਿਸ਼ੇਕ ਬੱਚਨ ਤੋਂ ਬਾਅਦ ਪਰਿਵਾਰ ਵਿੱਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਉਸ ਦੀ ਧੀ ਅਰਾਧਿਆ ਨੂੰ ਵੀ ਕਰੋਨਾ ਦੀ ਪੁਸ਼ਟੀ ਹੋ ਗਈ ਹੈ ਹੁਣ ਪਰਿਵਾਰ ਵਿੱਚ ਸਿਰਫ਼ ਜਯਾ ਬੱਚਨ ਹੀ ਹੈ ਜਿਸ ਨੂੰ ਕਰੋਨਾ ਨਹੀਂ ਹੈ।
ਪਹਿਲਾਂ ਐਸ਼ਵਰਿਆ ਅਤੇ ਜਯਾ ਬੱਚਨ ਦਾ ਦੂਜਾ ਕੋਵਿਡ-19 ਟੈਸਟ ਨੈਗੇਟਿਵ ਆਇਆ ਸੀ। ਨਾਨਾਵਤੀ ਹਸਪਤਾਲ ਦੇ ਕ੍ਰਿਟੀਕਲ ਕੇਅਰ ਸਰਵਿਸਿਜ਼ ਦੇ ਡਾਇਰੈਕਟਰ ਡਾ. ਅਬਦੁੱਲ ਸਮਦ ਅੰਸਾਰੀ ਨੇ ਐਤਵਾਰ ਨੂੰ ਕਿਹਾ ਕਿ ਅਮਿਤਾਭ ਅਤੇ ਅਭਿਸ਼ੇਕ “ਬਿਹਤਰ ਮਹਿਸੂਸ ਕਰ ਰਹੇ ਹਨ।’ ਅੱਜ ਬੀਐੱਮਸੀ ਨੇ ਬੱਚਨ ਪਰਿਵਾਰ ਦੇ ਤਿੰਨ ਬੰਗਲਿਆਂ ਜਨਕ, ਜਲਸਾ ਤੇ ਪ੍ਰਤਿਕਸ਼ਾ ਨੂੰ ਸੈਨੇਟਾਈਜ਼ ਕਰ ਦਿੱਤਾ ਹੈ।