ਜਾਗੋ ਕਿਤੇ ਦੇਰ ਨਾ ਹੋ ਜਾਵੇ: ਸਿੱਬਲ

ਨਵੀਂ ਦਿੱਲੀ (ਸਮਾਜਵੀਕਲੀ) :  ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ‘ਤੇ ਆਪਣੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਐਤਵਾਰ ਨੂੰ ਕਿਹਾ ਕਿ ਉਹ ਪਾਰਟੀ ਪ੍ਰਤੀ ਚਿੰਤਤ ਹਨ। ਸਿੱਬਲ ਨੇ ਇਸ “ਸੰਕਟ” ਨਾਲ ਤੁਰੰਤ ਨਜਿੱਠਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਾਰਟੀ ਲੀਡਰਸ਼ਿਪ ਕਦੋਂ “ਜਾਗੇਗੀ? ਉਨ੍ਹਾਂ ਟਵੀਟ ਕੀਤਾ, “ਪਾਰਟੀ ਬਾਰੇ ਚਿੰਤਤ ਹਾਂ। ਕੀ ਅਸੀਂ ਉਦੋਂ ਜਾਗਾਂਗੇ ਜਦੋਂ ਸਭ ਕੁਝ ਸਾਡੇ ਹੱਥਾਂ ਵਿਚੋਂ ਬਾਹਰ ਨਿਕਲ ਜਾਵੇਗਾ ?”

Previous articleਅਭਿਨੇਤਰੀ ਰੇਖਾ ਦਾ ਬੰਗਲਾ ਸੀਲ
Next articleਐਸ਼ਵਰਿਆ ਤੇ ਧੀ ਅਰਾਧਿਆ ਨੂੰ ਵੀ ਕਰੋਨਾ