ਐਪਲ ਵੱਲੋਂ ਆਈਫੋਨ- ਐੱਸਈ ਭਾਰਤ ’ਚ ਬਣਾਉਣ ਦੀ ਯੋਜਨਾ

ਸਾਂ ਫਰਾਂਸਿਸਕੋ  (ਸਮਾਜਵੀਕਲੀ):  ਐਪਲ ਕੰਪਨੀ ਵੱਲੋਂ ਆਪਣਾ ਨਵਾਂ ਆਈਫੋਨ- ਐੱਸਈ ਭਾਰਤ ਵਿੱਚ ਹੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ‘ਐਪਲਇਨਸਾਈਡਰ’ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਚੀਨ ’ਚ ਸਥਿਤ ਆਪਣੇ ਸਪਲਾਇਰਾਂ ਨੂੰ ਆਈਫੋਨ- ਐੱਸਈ 2020 ਬਣਾਉਣ ਲਈ ਭਾਰਤ ’ਚ ਇਸਦੇ ਉਤਪਾਦਨ ਭਾਈਵਾਲ ‘ਵਿਸਟਰੌਨ’ ਨੂੰ ਪੁਰਜੇ ਸਪਲਾਈ ਕਰਨ ਲਈ ਆਖ ਦਿੱਤਾ ਹੈ।

‘ਮੇਕ ਇਨ ਇੰਡੀਆ’ ਮੁਹਿੰਮ ਤਹਿਤ ਆਈਫੋਨ ਐੱਸਈ 2020 ਬਣਾਉਣ ਨਾਲ ਕੰਪਨੀ ਨੂੰ ਇਸ ਦੇ ਫੋਨਾਂ ਦੀ ਦਰਾਮਦ ’ਤੇ 20 ਫ਼ੀਸਦੀ ਤੱਕ ਟੈਕਸ ਘਟਾਉਣ ਅਤੇ ਭਾਰਤ ਵਿੱਚ ਇਸ ਮੋਬਾਈਲ ਦੀ ਕੀਮਤ ਘੱਟ ਕਰਨ ’ਚ ਸਹਾਇਤਾ ਮਿਲੇਗੀ। ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਉਤਪਾਦਨ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। 

Previous articleਕੁਰਸੀਆਂ ਖਾਲੀ ਰਹਿਣ ’ਤੇ ਟਰੰਪ ਦੀ ਰੈਲੀ ਰੱਦ
Next articleਮਿਨੀਪੋਲਿਸ ਗੋਲੀਬਾਰੀ ’ਚ ਇਕ ਹਲਾਕ, 11 ਜ਼ਖ਼ਮੀ