ਪਾਤੜਾਂ (ਸਮਾਜਵੀਕਲੀ) – ਇਸ ਸ਼ਹਿਰ ਦਾ ਸੇਵਾ ਕੇਂਦਰ ਨੂੰ ਐਤਵਾਰ ਖੋਲ੍ਹ ਕੇ ਫਾਰਮ ਭਰਨ ਦੀ ਵਾਇਰਲ ਹੋਈ ਫੋਟੋ ਮਗਰੋਂ ਹਰਕਤ ਵਿੱਚ ਆਏ ਪ੍ਰਸਾਸ਼ਨ ਨੇ ਕਰਮਚਾਰੀ ਨੂੰ ਮੁੱਅਤਲ ਕਰ ਦਿੱਤਾ ਹੈ। ਉੱਪ ਮੰਡਲ ਮਜਿਸਟ੍ਰੇਟ ਪਾਤੜਾਂ ਪਾਲਿਕਾ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਸੇਵਾ ਕੇਂਦਰ ਦੇ ਇੰਚਾਰਜ ਤੋਂ ਰਿਪੋਰਟ ਤਲਬ ਕੀਤੀ ਹੈ ਜੇ ਇਸ ਮਾਮਲੇ ਵਿੱਚ ਹੋਰ ਕੋਈ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।