ਸਿੰਧੀਆ ਨੂੰ ਭਾਜਪਾ ਵਿੱਚ ਮਾਣ-ਸਨਮਾਨ ਨਹੀਂ ਮਿਲ ਸਕਦਾ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਰਾਜ ਸਭਾ ਦੀਆਂ ਟਿਕਟਾਂ ਦੀ ਵੰਡ ਦਾ ਫ਼ੈਸਲਾ ਨਹੀਂ ਕਰ ਸਕਦੇ ਕਿਉਂਕਿ ਉਹ ਪਾਰਟੀ ਪ੍ਰਧਾਨ ਨਹੀਂ ਹਨ।
ਰਾਜ ਸਭਾ ਦੀਆਂ ਟਿਕਟਾਂ ਸਬੰਧੀ ਪੁੱਛਣ ’ਤੇ ਰਾਹੁਲ ਨੇ ਕਿਹਾ,‘ਮੈਂ ਪਾਰਟੀ ਦਾ ਪ੍ਰਧਾਨ ਨਹੀਂ ਹਾਂ ਅਤੇ ਰਾਜ ਸਭਾ ਦੇ ਉਮੀਦਵਾਰਾਂ ਦਾ ਫ਼ੈਸਲਾ ਨਹੀਂ ਲੈ ਸਕਦਾ। ਜਯੋਤਿਰਦਿੱਤਿਆ ਸਿੰਧੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ, ਸਿੰਧੀਆ ਨੇ ਆਪਣੀ ਵਿਚਾਰਧਾਰਾ ਜੇਬ ਵਿੱਚ ਰੱਖ ਕੇ ਆਰਐੱਸਐੱਸ ਦਾ ਪੱਲਾ ਫੜ ਲਿਆ ਪਰ ਮੈਂ ਉਨ੍ਹਾਂ ਨੂੰ ਕਾਲਜ ਦਿਨਾਂ ਤੋਂ ਜਾਣਦਾ ਹਾਂ। ਉਨ੍ਹਾਂ ਦੀ ਵਿਚਾਰਧਾਰਾ ਵੱਖਰੀ ਹੈ ਪਰ ਉਹ ਆਪਣੇ ਸਿਆਸੀ ਭਵਿੱਖ ਦੇ ਮੱਦੇਨਜ਼ਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਸਿੰਧੀਆ ਨੂੰ ਭਾਜਪਾ ਵਿੱਚ ਇੱਜ਼ਤ-ਮਾਣ ਨਹੀਂ ਮਿਲ ਸਕਦਾ। ਉਹ ਭਾਜਪਾ ਵਿੱਚ ਸੁਖਾਵਾਂ ਮਹਿਸੂਸ ਨਹੀਂ ਕਰਨਗੇ। ਕਿਉਂਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਇੱਕ ਪਾਸੇ ਕਾਂਗਰਸ ਹੈ ਤੇ ਦੂਜੇ ਪਾਸੇ ਭਾਜਪਾ ਤੇ ਆਰਐੱਸਐੱਸ ਹੈ।

Previous articleਸੀਏਏ ਮਗਰੋਂ ਦਿੱਤੇ ਨਫ਼ਰਤੀ ਭਾਸ਼ਣਾਂ ਕਾਰਨ ਭੜਕੇ ਦੰਗੇ: ਸ਼ਾਹ
Next article2 Punjab officer couples home quarantined