ਹੁਸੈਨਪੁਰ, (ਸਮਾਜ ਵੀਕਲੀ) (ਕੌੜਾ)-ਇਲਾਕੇ ਦੇ ਕਿਸਾਨਾਂ ਵੱਲੋਂ ਕੱਟੜਾ ਐਕਸਪ੍ਰੈਸ ਵੇਅ ਦੇ ਵਿਰੋਧ ਵਿੱਚ 35 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਨੇ ਦੋਸ਼ ਲਗਾਉਦੇ ਹੋਏ ਆਖਿਆ ਕਿ ਕਿਸਾਨਾਂ ਨੂੰ ਬਿਨਾ ਭਰੋਸੇ ਵਿੱਚ ਲਿਆ ਕਿਸਾਨਾਂ ਦੀਆਂ ਜਮੀਨਾਂ ਤੇ ਬੁਰਜੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਦਿੱਤੇ ਜਾਣ ਵਾਲੇ ਮੁਆਵਜੇ ਬਾਰੇ ਵੀ ਕੁਝ ਵੀ ਸਪੱਸ਼ਟ ਨਹੀਂ ਕੀਤਾ ਜਾ ਰਿਹਾ।
ਇਸ ਸਾਰੇ ਮਸਲੇ ਨੂੰ ਵੇਖਦਿਆਂ ਹੋਇਆਂ ਇਲਾਕੇ ਵਿੱਚ ਸਭ ਤੋਂ ਵੱਧ ਸਰਗਰਮ ਜਥੇਬੰਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸਬੰਧਤ ਕਮੇਟੀ ਦੀ ਪੂਰੀ ਤਰ੍ਹਾਂ ਹਮਾਇਤ ਦਾ ਐਲਾਨ ਕਰ ਦਿੱਤਾ ਹੈ।ਇਸ ਸਬੰਧ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਦੇ ਆਗੂਆਂ ਨੇ ਵਿਸੇਸ ਮੀਟਿੰਗ ਸੱਦ ਕਿ ਸਹਿਮਤੀ ਪ੍ਗਟ ਕਰਦਿਆਂ ਪੂਰੀ ਹਮਾਇਤ ਦਾ ਐਲਾਨ ਕੀਤਾ। ਇਸ ਸਮੇਂ ਜਿਲ੍ਹਾ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਆਖਿਆ ਕਿ ਜਥੇਬੰਦੀ ਵੱਲੋਂ ਵਿਚਾਰ ਵਟਾਦਰਾ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਸਬੰਧਤ ਕਿਸਾਨਾਂ ਦੇ ਹੱਕ ਵਿੱਚ ਜਥੇਬੰਦੀ ਡਟਕੇ ਖੜੀ ਹੈ।
ਜੇਕਰ ਲੋੜ ਬਣਦੀ ਹੈ ਤਾਂ ਵੱਡੇ ਤੋਂ ਵੱਡੇ ਸੰਘਰਸ਼ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਇਲਾਕੇ ਦੇ ਕਿਸਾਨਾਂ ਦਾ ਸਾਥ ਦੇਵੇਗੀ। ਇਸ ਸਮੇਂ ਮੀਤ ਪ੍ਰਧਾਨ ਸੁੱਖਪੀ੍ਤ ਸਿੰਘ ਪੱਸਣ ਕਦੀਮ ਨੇ ਆਖਿਆ ਕਿ ਜਥੇਬੰਦੀ ਕਿਸਾਨਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਜੇਕਰ ਲੋੜ ਬਣਦੀ ਹੈ ਤਾਂ ਹਜਾਰਾਂ ਹੀ ਜਥੇਬੰਦੀ ਦੇ ਵਰਕਰ ਮੋਹਰੇ ਹੋਕੇ ਧੱਕੇਸਾਹੀ ਖਿਲਾਫ਼ ਮੋਰਚਾ ਖੋਲ ਦੇਣਗੇ। ਆਗੂਆਂ ਨੇ ਮੰਗ ਕੀਤੀ ਕਿ ਐਕਵਾਇਰ ਕੀਤੀ ਜਮੀਨ ਦਾ ਪ੍ਤੀ ਏਕੜ 3.0 ਕਰੋੜ ਮੁਆਵਜ਼ਾ ਦਿੱਤਾ ਜਾਵੇ ਪਿੱਲਰਾ ਤੇ ਇਸਦੀ ਉਸਾਰੀ ਕੀਤੀ ਜਾਵੇ ਜੇਕਰ ਕਿਸੇ ਵੀ ਕਿਸਾਨ ਦੀ ਟਿਊਬਵੈੱਲ ਕਮਰਾ ਆਦਿ ਵਿੱਚ ਆਉਦਾ ਹੈ ਤਾਂ 5.0 ਲੱਖ ਦੇ ਹਿਸਾਬ ਨਾਲ ਉਸਨੂੰ ਮੁਆਵਜ਼ਾ ਜਮੀਨ ਦੇ ਮੁਆਵਜੇ ਤੋਂ ਵੱਖਰਾ ਦਿੱਤਾ ਜਾਵੇ ਅਤੇ ਮੁਆਵਜ਼ਾ ਇੱਕੋ ਕਿਸਤ ਵਿੱਚ ਉਸਾਰੀ ਤੋਂ ਪਹਿਲਾਂ ਦਿੱਤਾ ਜਾਵੇ।
ਇਸ ਸਮੇਂ ਸ਼ੇਰ ਸਿੰਘ ਮਹੀਵਾਲ, ਭਜਨ ਸਿੰਘ ਖਿਜਰਪੁਰ, ਪਰਮਜੀਤ ਸਿੰਘ ਜੱਬੋਵਾਲ, ਸੁੱਖਪੀ੍ਤ ਸਿੰਘ ਰਾਮੇ, ਬਲਜਿੰਦਰ ਸਿੰਘ ਸੇਰਪੁਰ, ਹਾਕਮ ਸਿੰਘ ਸ਼ਾਹਜਹਾ ਪੁਰ, ਸੰਦੀਪ ਪਾਲ ਕਾਲੇਵਾਲ, ਸੁਖਵਿੰਦਰ ਸਿੰਘ ਮਸੀਤਾਂ, ਵਿੱਕੀ ਜੈਨਪੁਰੀ,ਬਲਜਿੰਦਰ ਸਿੰਘ ਤਲਵੰਡੀ ਚੌਧਰੀਆਂ, ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਮੁਖਤਿਆਰ ਸਿੰਘ ਮੁੰਡੀ ਛੰਨਾਂ, ਜਸਵੰਤ ਸਿੰਘ ਅਮਿ੍ਤਪੁਰ ਆਦਿ ਆਗੂ ਸਾਮਲ ਸਨ।