ਸੇਂਟ ਪੀਟਰਜ਼ਬਰਗ (ਸਮਾਜ ਵੀਕਲੀ): ਇਸ ਸਮੇਂ ਮੁਲਕ ਵਿੱਚ ਕੋਵਿਡ- 19 ਵਿਰੋਧੀ ਵੈਕਸੀਨ ਦੀ ਮੰਗ ਪੂਰੀ ਕਰਨ ਲਈ ਭਾਰਤੀ ਕੰਪਨੀਆਂ ਰੂਸ ਵੱਲੋਂ ਤਿਆਰ ਸਪੂਤਨਿਕ V ਦਾ ਉਤਪਾਦਨ ਕਰਨ ਦੀ ਤਿਆਰੀ ’ਚ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਰੂਸ ਹੀ ਵਿਸ਼ਵ ਭਰ ’ਚੋਂ ਇਕੱਲਾ ਅਜਿਹਾ ਮੁਲਕ ਹੈ, ਜੋ ਦੂਜੇ ਮੁਲਕਾਂ ਨਾਲ ਐਂਟੀ-ਕੋਵਿਡ ਵੈਕਸੀਨ ਤਕਨਾਲੋਜੀ ਸਾਂਝੀ ਕਰਨ ਲਈ ਰਜ਼ਾਮੰਦ ਹੈ ਤੇ ਵਿਦੇਸ਼ਾਂ ਵਿੱਚ ਇਸ ਦਾ ਉਤਪਾਦਨ ਵਧਾਉਣ ਲਈ ਇੱਛੁਕ ਹੈ।
ਉਨ੍ਹਾਂ ਕਿਹਾ ਕਿ 66 ਮੁਲਕਾਂ ਵਿੱਚ ਇਹ ਵੈਕਸੀਨ ਵੇਚੀ ਜਾ ਚੁੱਕੀ ਹੈ। ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਬੀਤੇ ਦਿਨ ਕਿਹਾ ਸੀ ਕਿ ਭਾਰਤ ਦੇ ਡਰੱਗ ਕੰਟਰੋਲਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਮੁਲਕ ਵਿੱਚ ਨਿਸ਼ਚਿਤ ਸ਼ਰਤਾਂ ਨਾਲ ਅਧਿਐਨ, ਪਰੀਖਣ ਤੇ ਵਿਸ਼ਲੇਸ਼ਣ ਲਈ ਕੋਵਿਡ-19 ਵਿਰੋਧੀ ਟੀਕੇ ਸਪੂਤਨਿਕ V ਦੇ ਉਤਪਾਦਨ ਲਈ ਮਨਜ਼ੂਰੀ ਦੇ ਦਿੱਤੀ ਹੈ ਜਿਸ ਮਗਰੋਂ ਰਾਸ਼ਟਰਪਤੀ ਪੂਤਿਨ ਦਾ ਇਹ ਬਿਆਨ ਆਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly