ਏਸਟਰਾਜੇਨਕਾ ਨੇ ਮੁੜ ਸ਼ੁਰੂ ਕੀਤਾ ਆਕਸਫੋਰਡ ਦੀ ਕਰੋਨਾ ਵੈਕਸੀਨ ਦਾ ਟਰਾਇਲ

ਲੰਡਨ (ਰਾਜਵੀਰ ਸਮਰਾ ) (ਸਮਾਜ ਵੀਕਲੀ) -ਬਰਤਾਨੀਆ ਦੀ ਹਰੀ ਝੰਡੀ ਮਿਲਣ ਬਾਅਦ ਏਸਟਰਾਜੇਨਕਾ ਨੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਟਰਾਇਲ ਮੌਕੇ ਇਕ ਬਰਤਾਨਵੀ ਵਾਲੰਟੀਅਰ ਦੇ ਬਿਮਾਰ ਹੋ ਜਾਣ ਕਾਰਨ ਉਕਤ ਵੈਕਸੀਨ ਦਾ ਟਰਾਈਲ ਰੋਕ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਆਕਸਫੋਰਡ ਨਾਲ ਮਿਲ ਕੇ ਬਾਇਓ ਫਾਰਮਸਟੀਕਲ ਫਰਮ ਏਸਟਰਾਜੇਨਕਾ ਇਸ ਵੈਕਸੀਨ ਨੂੰ ਤਿਆਰ ਕਰ ਰਹੀ ਹੈ। ਉਕਤ ਘਟਨਾ ਤੀਸਰੇ ਪੜਾਅ ਦੇ ਚੱਲ  ਰਹੇ  ਕੰਮ ਦੌਰਾਨ ਵਾਪਰੀ ਸੀ। ਮੰਨਿਆ ਜਾ ਰਿਹਾ ਹੈ ਕਿ ਜੇ  ਇਸ ਦਾ ਟਰਾਇਲ ਸਹੀ ਸਲਾਮਤ ਨੇਪੜੇ ਚੜ ਗਿਆ ਤਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਦਵਾਈ ਬਾਜ਼ਾਰ ਵਿਚ ਦਸਤਕ ਦੇ ਸਕਦੀ ਹੈ।

Previous articleਮੰਗਤੇ – ਮਨਸੂਬੇ ਤੇ ਮਾਫੀਏ
Next articleरेल कोच फैक्‍टरी में रेलवे सुरक्षा बल द्वारा श्रमदान और सुरक्षा गश्‍त अभियान