ਲੰਡਨ (ਰਾਜਵੀਰ ਸਮਰਾ ) (ਸਮਾਜ ਵੀਕਲੀ) -ਬਰਤਾਨੀਆ ਦੀ ਹਰੀ ਝੰਡੀ ਮਿਲਣ ਬਾਅਦ ਏਸਟਰਾਜੇਨਕਾ ਨੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਟਰਾਇਲ ਮੌਕੇ ਇਕ ਬਰਤਾਨਵੀ ਵਾਲੰਟੀਅਰ ਦੇ ਬਿਮਾਰ ਹੋ ਜਾਣ ਕਾਰਨ ਉਕਤ ਵੈਕਸੀਨ ਦਾ ਟਰਾਈਲ ਰੋਕ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਆਕਸਫੋਰਡ ਨਾਲ ਮਿਲ ਕੇ ਬਾਇਓ ਫਾਰਮਸਟੀਕਲ ਫਰਮ ਏਸਟਰਾਜੇਨਕਾ ਇਸ ਵੈਕਸੀਨ ਨੂੰ ਤਿਆਰ ਕਰ ਰਹੀ ਹੈ। ਉਕਤ ਘਟਨਾ ਤੀਸਰੇ ਪੜਾਅ ਦੇ ਚੱਲ ਰਹੇ ਕੰਮ ਦੌਰਾਨ ਵਾਪਰੀ ਸੀ। ਮੰਨਿਆ ਜਾ ਰਿਹਾ ਹੈ ਕਿ ਜੇ ਇਸ ਦਾ ਟਰਾਇਲ ਸਹੀ ਸਲਾਮਤ ਨੇਪੜੇ ਚੜ ਗਿਆ ਤਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਦਵਾਈ ਬਾਜ਼ਾਰ ਵਿਚ ਦਸਤਕ ਦੇ ਸਕਦੀ ਹੈ।
HOME ਏਸਟਰਾਜੇਨਕਾ ਨੇ ਮੁੜ ਸ਼ੁਰੂ ਕੀਤਾ ਆਕਸਫੋਰਡ ਦੀ ਕਰੋਨਾ ਵੈਕਸੀਨ ਦਾ ਟਰਾਇਲ