1.32 ਕਿਲੋਮੀਟਰ ਨਵੀਂ ਤੇ ਚੌੜੀ ਸੜਕ ਬਣਾਉਣ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਉਦਘਾਟਨ

ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ- ਨਵਤੇਜ ਸਿੰਘ ਚੀਮਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਹੀ ਵਿਚ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਬੱਸ ਸਟੈਂਡ ਤੋਂ ਪਿੰਡ ਤੱਕ 1.32 ਕਿਲੋਮੀਟਰ ਸੜਕ ਕਰੀਬ 50 ਲੱਖ ਦੀ ਲਾਗਤ ਨਾਲ ਮਜਬੂਤ ਤੇ ਚੋੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ 13 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨੂੰ ਜਲਦੀ ਹੀ ਲੋੜਵੰਦ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਰੂਪ ਵਿਚ ਜਾਰੀ ਕੀਤੀ ਜਾਵੇਗੀ। ਸਾਬਕਾ ਬਲਾਕ ਸੰਮਤੀ ਮੈਂਬਰ ਹਰਮੇਸ਼ ਮੇਸ਼ੀ ਡਡਵਿੰਡੀ ਅਤੇ ਸਰਪੰਚ ਕੁਲਦੀਪ ਸਿੰਘ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜੀ ਆਇਆ ਆਖਦਿਆਂ  ਪਿੰਡ ਦੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਪਿੰਡ ਦੇ ਸਰਪੰਚ ਵਿਕਾਸ ਲਈ ਲੋੜੀਂਦੀਆਂ ਗ੍ਰਾਂਟਾਂ ਜਾਰੀ ਕਰਨ ਬਦਲੇ  ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਤੇ  ਚੇਅਰਮੈਨ ਪਰਮਿੰਦਰ ਸਿੰਘ ਪੱਪਾ, ਸਰਪੰਚ ਕੁਲਦੀਪ ਸਿੰਘ ,ਰਮੇਸ਼ ਡਡਵਿੰਡੀ ਚੇਅਰਮੈਨ ਐੱਸ ਸੀ ਸੈੱਲ, ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ , ਜਸਕਰਨ ਸਿੰਘ ਚੀਮਾ, ਮਾਰਕੀਟ ਕਮੇਟੀ ਸਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇ ਬੀ, ਬਲਾਕ ਸੰਮਤੀ ਮੈਂਬਰ ਭਜਨ ਸਿੰਘ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ, ਸਰਪੰਚ ਬਲਵੀਰ ਸਿੰਘ ਲਾਟੀਆਵਾਲ, ਕਰਨੈਲ ਸਿੰਘ ਕੋਟਲਾ, ਕੁਲਵੰਤ ਸਿੰਘ ਕੋਟਲਾ, ਪੂਰਨ ਸਿੰਘ ਸੰਧਾ, ਸੁੱਚਾ ਸਿੰਘ ਖਿੰਡਾ, ਰੋਸ਼ਨ ਲਾਲ ਡਡਵਿੰਡੀ, ਕੰਵਲ ਨੈਨ ਸਿੰਘ, ਹੁਸਨ ਲਾਲ, ਸੀਤਲ ਸਿੰਘ, ਰਾਜੂ ਧੀਰ,   ਗ੍ਰਾਮ ਪੰਚਾਇਤ ਡਡਵਿੰਡੀ  ਅਤੇ ਨਗਰ  ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।

Previous articleIran vows to continue supports for Syria in anti-terror war
Next articleIran to become major Covid-19 vaccine producer in world: Minister