ਊਧਵ ਵੱਲੋਂ ਮੋਦੀ ਕੋਲ ਅਸਥਿਰਤਾ ਫੈਲਾਉਣ ਦੀ ਸ਼ਿਕਾਇਤ

ਮੁੰਬਈ  (ਸਮਾਜਵੀਕਲੀ) – ਵਿਧਾਨ ਪ੍ਰੀਸ਼ਦ ’ਚ ਨਾਮਜ਼ਦਗੀ ਦਾ ਫ਼ੈਸਲਾ ਵਿਚਾਲੇ ਲਟਕਣ ਦਰਮਿਆਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਠਾਕਰੇ ਨੇ ਸ੍ਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਕੇ ਸ਼ਿਕਾਇਤ ਕੀਤੀ ਕਿ ਸੂਬੇ ’ਚ ਅਸਥਿਰਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਆਗੂਆਂ ਨੇ ਰਾਜਪਾਲ ਬੀ ਐੱਸ ਕੋਸ਼ਿਆਰੀ ਨੂੰ ਮਿਲ ਕੇ ਸ੍ਰੀ ਠਾਕਰੇ ਨੂੰ ਰਾਜਪਾਲ ਦੇ ਕੋਟੇ ਰਾਹੀਂ ਵਿਧਾਨ ਪ੍ਰੀਸ਼ਦ ’ਚ ਭੇਜਣ ਸਬੰਧੀ ਕੈਬਨਿਟ ਦੀ ਸਿਫ਼ਾਰਸ਼ ਨੂੰ ਮੰਨਣ ਲਈ ਕਿਹਾ ਸੀ। ਜੇਕਰ 28 ਮਈ ਤਕ ਠਾਕਰੇ ਕਿਸੇ ਵੀ ਸਦਨ ਦੇ ਮੈਂਬਰ ਨਾ ਬਣੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ।

Previous articleਨਰਮਾ ਵੇਚਣ ਆਏ ਕਿਸਾਨਾਂ ਦੀ ਅੰਨ੍ਹੀ ਲੁੱਟ
Next articleਚੰਡੀਗੜ੍ਹ ’ਚ ਮਰੀਜ਼ਾਂ ਦੀ ਗਿਣਤੀ 68 ਹੋਈ