ਉਸਤਾਦ ਸ਼ੌਕਤ ਅਲੀ ਮਤੋਈ ਅਤੇ ਫਿਰੋਜ਼ ਖ਼ਾਨ ਲੈ ਕੇ ਆ ਰਹੇ ਹਨ ਟਰੈਕ ‘ਜਾਨ’

ਫੋਟੋ : -'ਜਾਨ' ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) : ਸਿਡੜੀ ਸਾਈÎਂ ਫਿਲਮ ਐਂਡ ਰਿਕਾਰਡਸ ਵਲੋਂ ਮੁਰਸ਼ਦ-ਏ-ਮੌਸੀਕੀ ਜਨਾਬ ਉਸਤਾਦ ਸ਼ੌਕਤ ਅਲੀ ਮਤੋਈ ਜੀ ਅਤੇ ਬਹੁਤ ਹੀ ਸੁਰੀਲੇ ਕਲਾਕਾਰ ਫਿਰੋਜ਼ ਖ਼ਾਨ ਆਪਣਾ ਸਿੰਗਲ ਟਰੈਕ ‘ਜਾਨ’ ਟਾਇਟਲ ਹੇਠ ਲੈ ਕੇ ਹਾਜ਼ਰ ਹੋ ਰਹੇ। ਇਸ ਟਰੈਕ ਦਾ ਸੰਗੀਤ ਸੰਗੀਤਕਾਰ ਜਤਿੰਦਰ ਜੀਤੂ ਦਾ ਹੈ ਜਦ ਕਿ ਇਸ ਕਲਮਬੱਧ ਸ਼੍ਰੀ ਸੰਜੀਵ ਆਨੰਦ ਦਿੱਲੀ ਨੇ ਕੀਤਾ ਹੈ।

ਇਸ ਟਰੈਕ ਦੇ ਪ੍ਰੋਡਿਊਸਰ ਪਰਵਿੰਦਰ ਸਿੰਘ ਚਾਹਲ ਹਨ। ਜ਼ਿਕਰਯੋਗ ਹੈ ਕਿ ਸੰਗੀਤ ਪ੍ਰੇਮੀਆਂ ਲਈ ਇਹ ਇੱਕ ਬਹੁਤ ਹੀ ਨਿਵੇਕਲਾ ਟਰੈਕ ਹੋਵੇਗਾ। ਜਿਸ ਵਿਚ ਦੋ ਖਾਨ ਸਾਹਿਬਾਂ ਦੀ ਜੋੜੀ ਆਪਣੀ ਖੂਬਸੂਰਤ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਕਾਫ਼ੀ ਧੁੰਮ ਮਚਾ ਰਿਹਾ ਹੈ।

Previous article‘ਅੰਤਰਨਾਦ’ ਦੇ ਰਚੇਤਾ ਹਰਭਜਨ ਸਿੰਘ ਬੈਂਸ ਕੰਦੋਲਾ ਸਾਡੇ ਵਿਚ ਨਹੀਂ ਰਹੇ
Next articleਸਨਵੈਲੀ ਸਕੂਲ ਦੇ ਬੱਚਿਆਂ ਨੇ ਬਾਰਵੀਂ (ਸੀ ਬੀ ਐਸ ਈ ) ਰਿਜ਼ਲਟ ਵਿਚ ਮਾਰਿਆ ਮਾਰਕਾ