ਸਨਵੈਲੀ ਸਕੂਲ ਦੇ ਬੱਚਿਆਂ ਨੇ ਬਾਰਵੀਂ (ਸੀ ਬੀ ਐਸ ਈ ) ਰਿਜ਼ਲਟ ਵਿਚ ਮਾਰਿਆ ਮਾਰਕਾ

ਫੋਟੋ: ਸਨਵੈਲੀ ਇੰਟਰਨੈਸ਼ਨ ਸਕੂਲ ਚੱਕੋਵਾਲ ਬ੍ਰਾਹਮਣਾ (ਸੀ ਬੀ ਐਸ ਈ) ਦੇ ਬਾਰਵੀਂ ਕਲਾਸ ਅਵੱਲ ਆਏ ਵਿਦਿਆਰਥੀ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) : ਸਨਵੈਲੀ ਇੰਟਰਨੈਸ਼ਨ ਸਕੂਲ ਚੱਕੋਵਾਲ ਬ੍ਰਾਹਮਣਾ (ਸੀ ਬੀ ਐਸ ਈ) ਦੇ ਬਾਰਵੀਂ ਕਲਾਸ  ਬੱਚਿਆਂ ਨੇ ਇਮਤਿਹਾਨ ਵਿਚ ਸ਼ਲਾਘਾਯੋਗ ਭੁਮਿਕਾ ਨਿਭਾਉਂਦਿਆਂ ਸਕੂਲ ਦਾ ਰਿਜਲਟ ਵਧੀਆ ਬਣਾ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ Àੁੱਚਾ ਕੀਤਾ ਹੈ।

ਸਕੂਲ ਦੇ ਡਾਇਰੈਕਟਰ ਜਰਨੈਲ ਸਿੰਘ, ਐਮ ਡੀ ਜਸਵੀਰ ਕੌਰ ਅਤੇ ਪਿੰ੍ਰ. ਜਸਪਾਲ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ। ਉਨ•ਾਂ ਦੱਸਿਆ ਕਿ ਮੈਡੀਕਲ ਗਰੁੱਪ ਵਿਚੋਂ ਯਸ਼ਿਕਾ ਨੇ  90%, ਅਰਸ਼ਦੀਪ ਕੌਰ ਨੇ 78%, ਨਾਨ ਮੈਡੀਕਲ ਵਿਚੋਂ ਸ਼ੰਭੇ ਜੈਨ ਨੇ 90%, ਜਤਿਨ ਰਹਾਨੂੰ ਨੇ 88%, ਜਤਿਨ ਭਾਰਦਵਾਜ ਨੇ 85%, ਅਰਜਨ ਸਿੰਘ ਨੇ 83%, ਕਮਰਸ ਗਰੁੱਪ ਵਿਚ ਹਰਸਿਮਰਨ ਕੌਰ ਨੇ 85%, ਜਸਕਰਨਦੀਪ ਕੌਰ ਨੇ 84%, ਅਮਰਪ੍ਰੀਤ ਸਿੰਘ ਨੇ 82% ਅੰਕ ਪ੍ਰਾਪਤ ਕਰਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਟੀਚਰ ਹਰਮੀਤ ਸਿੰਘ ਅਤੇ ਨੂਰ ਸੁਪ੍ਰੀਆ ਵਲੋਂ ਸਾਰੇ ਬੱਚਿਆਂ ਨੂੰ ਦਿਲੀਂ ਮੁਬਾਰਕਾਂ ਦਿੱਤੀਆਂ ਗਈਆਂ।

Previous articleਉਸਤਾਦ ਸ਼ੌਕਤ ਅਲੀ ਮਤੋਈ ਅਤੇ ਫਿਰੋਜ਼ ਖ਼ਾਨ ਲੈ ਕੇ ਆ ਰਹੇ ਹਨ ਟਰੈਕ ‘ਜਾਨ’
Next articleਪਿੰਡ ਧੁਦਿਆਲ ‘ਚ ਲੰਗਰ ਹਾਲ ਮਹਾਪੁਰਸ਼ਾਂ ਰੱਖਿਆ ਨੀਂਹ ਪੱਥਰ